ਬਾਸਕਟਬਾਲ ਖਿਡਾਰੀਆਂ ਬਾਰੇ ਟਰੰਪ ਦਾ ਅਜੀਬ ਬਿਆਨ

0
1264

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੋਰੀ ਦੇ ਦੋਸ਼ਾਂ ‘ਚ ਫੜੇ ਗਏ ਤਿੰਨ ਅਮਰੀਕੀ ਬਾਸਕਟਬਾਲ ਖਿਡਾਰੀਆਂ ਨੂੰ ਚੀਨ ਦੀਆਂ ਜੇਲਾਂ ਵਿਚ ਹੀ ਛੱਡ ਦੇਣਾ ਚਾਹੀਦਾ ਸੀ। ਉਨ੍ਹਾਂ ਨੇ ਅਜਿਹਾ ਇਕ ਖਿਡਾਰੀ ਦੇ ਪਿਤਾ ਵਲੋਂ ਸ਼ੁਕਰਗੁਜ਼ਾਰ ਨਾ ਹੋਣ ਕਾਰਨ ਕਿਹਾ। ਖਿਡਾਰੀਆਂ ਦੇ ਫੜੇ ਜਾਣ ਸਮੇਂ ਟਰੰਪ ਏਸ਼ੀਆ ਦੇ ਦੌਰੇ ‘ਤੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਖੁਦ ਇਸ ਮਾਮਲੇ ਨੂੰ ਖਤਮ ਕਰਨ ‘ਚ ਮਦਦ ਕਰਨ ਲਈ ਕਿਹਾ ਸੀ।
ਟਰੰਪ ਨੇ ਕੱਲ ਟਵਿਟਰ ‘ਤੇ ਕਿਹਾ ਕਿ ਹੁਣ ਤਿੰਨੋਂ ਬਾਸਕਟਬਾਲ ਖਿਡਾਰੀ ਚੀਨ ਤੋਂ ਬਾਹਰ ਹਨ ਤੇ ਜੇਲ ਤੋਂ ਬਚ ਗਏ ਹਨ। ਲੀ ਏੇਂਜੇਲੋ ਦੇ ਪਿਤਾ ਲਾਵਾਰ ਬਾਲ ਇਸ ਗੱਲ ਨੂੰ ਮੰਨ ਨਹੀਂ  ਰਹੇ ਕਿ ਉਨ੍ਹਾਂ ਦੇ ਬੇਟੇ ਲਈ ਕੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਰੀ ਕੋਈ ਵੱਡੀ ਗੱਲ ਨਹੀਂ ਹੈ। ਇਸ ‘ਤੇ ਟਰੰਪ ਨੇ ਕਿਹਾ ਕਿ ਮੈਨੂੰ ਉਨ੍ਹਾਂ ਨੂੰ ਜੇਲ ਵਿਚ ਹੀ ਛੱਡ ਦੇਣਾ ਚਾਹੀਦਾ ਸੀ। ਉਨ੍ਹਾਂ ਲਿਖਿਆ, ”ਚੀਨ ਵਿਚ ਚੋਰੀ ਬਹੁਤ ਵੱਡਾ ਅਪਰਾਧ ਹੈ ਤੇ ਇਸ ਦੇ ਲਈ 5-10 ਸਾਲ ਦੀ ਜੇਲ ਹੁੰਦੀ ਹੈ। ਲਾਵਾਰ ਨੂੰ ਅਜਿਹਾ ਨਹੀਂ ਲੱਗਾ। ਮੈਨੂੰ ਚੀਨ ਦੇ ਅਗਲੇ ਦੌਰੇ ‘ਤੇ ਹੀ ਉਨ੍ਹਾਂ ਦੇ ਬੇਟੇ ਨੂੰ ਛੁਡਾਉਣਾ ਚਾਹੀਦਾ ਸੀ। ਅਹਿਸਾਨ-ਫਰਾਮੋਸ਼”