ਨਵੀਂ ਦਿੱਲੀ : 81.5 ਕਰੋੜ ਭਾਰਤੀਆਂ ਦਾ ਨਿੱਜੀ ਡਾਟਾ ਲੀਕ ਹੋ ਗਿਆ ਹੈ। ਸਮਾਚਾਰ ਏਜੰਸੀ IANS ਦੀ ਰਿਪੋਰਟ ਅਨੁਸਾਰ, ਇਸ ’ਚ ਲੋਕਾਂ ਦੇ ਨਾਂ, ਮੋਬਾਇਲ ਨੰਬਰ, ਸਥਾਈ ਤੇ ਮੌਜੂਦਾ ਪਤੇ, ਆਧਾਰ ਨੰਬਰ, ਪਾਸਪੋਰਟ ਨੰਬਰ ਵਰਗੀਆਂ ਸੰਵੇਦਨਸ਼ੀਲ ਜਾਣਕਾਰੀ ਸ਼ਾਮਲ ਹੈ। ਹੁਣ ਤਕ ਦੀ ਖ਼ਬਰ ਦੇ ਅਨੁਸਾਰ, ਇਹ ਡਾਟਾ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ(ICMR) ਤੋਂ ਲੀਕ ਹੋਇਆ ਹੈ। ਕੋਰੋਨਾ ਮਹਾਮਾਰੀ ਦੌਰਾਨ ਇਹ ਜਾਣਕਾਰੀ ਇੱਕਠੀ ਕੀਤੀ ਗਈ ਸੀ।
ਕੀ ਇਹ ਹੈ ਭਾਰਤ ਦੇ ਇਤਿਹਾਸ ਦੀ ਸਭ ਤੋਂ ਵੱਡੀ ਡਾਟਾ ਚੋਰੀ
ਇਸ ਨੂੰ ਦੇਸ਼ ਦੇ ਇਤਿਹਾਸ ਦੀ ਸਭ ਤੋਂ ਵੱਡੀ ਡੇਟਾ ਚੋਰੀ ਦੱਸਿਆ ਜਾ ਰਿਹਾ ਹੈ। ਸ਼ੱਕ ਹੈ ਕਿ ਇਹ ਜਾਣਕਾਰੀ ICMR ਡਾਟਾਬੇਸ ਤੋਂ ਲੀਕ ਹੋਈ ਹੈ, ਪਰ ਅਸਲ ਸਰੋਤ ਕਿਤੇ ਹੋਰ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਲੀਕ ਦੀ ਜਾਂਚ ਕਰ ਰਹੀ ਹੈ। ਇਸ ਦੀ ਖੋਜ ‘pwn0001’ ਆਈਡੀ ਵਾਲੇ ਹੈਕਰ ਨੇ ਕੀਤੀ ਸੀ। ਉਸਨੇ ਡਾਰਕ ਵੈੱਬ ‘ਤੇ ਚੋਰੀ ਕੀਤੀ ਜਾਣਕਾਰੀ ਦਾ ਇਸ਼ਤਿਹਾਰ ਦਿੱਤਾ ਸੀ।
ਕਿਵੇਂ-ਕਿਵੇਂ ਜਾਣਕਾਰੀ ਲੀਕ ਹੋਈ
ਨਾਂ
ਉਮਰ
ਪਿਤਾ ਦਾ ਨਾਂ
ਵਰਤਮਾਨ ਪਤਾ
ਪੱਕਾ ਪਤਾ
ਆਧਾਰ ਗਿਣਤੀ
ਮੋਬਾਇਲ ਨੰਬਰ
ਪਾਸਪੋਰਟ ਨੰਬਰ
ਲੀਕ ਹੋਏ ਡਾਟਾ ਵਿੱਚ ਭਾਰਤੀ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਵਾਲੀਆਂ 100,000 ਫਾਈਲਾਂ ਸਨ। ਜਦੋਂ ਹੈਕਰਾਂ ਨੇ ਡਾਟਾ ਦੀ ਪੁਸ਼ਟੀ ਕਰਨ ਲਈ ਸਰਕਾਰੀ ਪੋਰਟਲ ਦੀ ਵੈਰੀਫਿਕੇਸ਼ਨ ਸਹੂਲਤ ਨਾਲ ਕੁਝ ਰਿਕਾਰਡਾਂ ਦਾ ਮੇਲ ਕੀਤਾ, ਤਾਂ ਲੀਕ ਹੋਈ ਜਾਣਕਾਰੀ ਬਿਲਕੁਲ ਸਹੀ ਨਿਕਲੀ। ਸਰਕਾਰ ਜਾਂ ਆਈਸੀਐਮਆਰ ਵੱਲੋਂ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਆਇਆ ਹੈ।