ਸ਼ੀ ਜਿਨਪਿੰਗ ਤੀਜੀ ਵਾਰ ਚੀਨ ਦੇ ਰਾਸ਼ਟਰਪਤੀ ਬਣੇ

0
188

ਪੇਈਚਿੰਗ : ਚੀਨ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤੀਜੇ ਪੰਜ ਸਾਲ ਦੇ ਕਾਰਜਕਾਲ ਦੇਣ ਲਈ ਸਰਬਮੰਤੀ ਨਾਲ ਸਮਰਥਨ ਦਿੱਤਾ। ਇਸ ਨਾਲ ਉਨ੍ਹਾਂ ਦੇ ਜੀਵਨ ਭਰ ਸੱਤਾ ਵਿੱਚ ਰਹਿਣ ਦਾ ਰਾਹ ਪੱਧਰਾ ਹੋ ਗਿਆ। ਪਿਛਲੇ ਸਾਲ ਅਕਤੂਬਰ ਵਿੱਚ 69 ਸਾਲਾ ਸ਼ੀ ਜਿਨਪਿੰਗ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਕਾਂਗਰਸ ਵਿੱਚ ਦੁਬਾਰਾ ਨੇਤਾ ਚੁਣਿਆ ਗਿਆ ਸੀ। ਸੀਪੀਸੀ ਦੀ ਕਾਂਗਰਸ ਹਰ ਪੰਜ ਸਾਲਾਂ ਵਿੱਚ ਇੱਕ ਵਾਰ ਹੁੰਦੀ ਹੈ।ਇਸ ਨਾਲ ਜਿਨਪਿੰਗ ਸੀਪੀਸੀ ਦੇ ਸੰਸਥਾਪਕ ਮਾਓ ਜ਼ੇ-ਤੁੰਗ ਤੋਂ ਬਾਅਦ ਤੀਜੇ ਪੰਜ ਸਾਲਾਂ ਲਈ ਪਾਰਟੀ ਮੁਖੀ ਚੁਣੇ ਜਾਣ ਵਾਲੇ ਪਹਿਲੇ ਚੀਨੀ ਨੇਤਾ ਬਣ ਗਏ ਹਨ।