ਗੁਨਾ (ਮੱਧਪ੍ਰਦੇਸ) : ਨਲਕੇ ਆਮ ਤੌਰ ‘ਤੇ ਪਾਣੀ ਦੀ ਸਪਲਾਈ ਨਾਲ ਜੁੜੇ ਹੁੰਦੇ ਹਨ ਪਰ ਮੱਧ ਪ੍ਰਦੇਸ਼ ਦੇ ਗੁਨਾ ਜ਼ਿਲ੍ਹੇ ਦੇ ਭਾਨਪੁਰਾ ਪਿੰਡ ਵਿੱਚ ਇੱਕ ਨਲਕੇ ਵਿਚੋ ਪਾਣੀ ਨਹੀ ਸਗੋ ਸਰਾਬ ਨਿਕਦੀ ਸੀ। ਇਹ ਗੱਲ ਉਦੋ ਸਾਹਮਣੇ ਆਈ ਜਦੋਂ ਪੁਲਿਸ ਨੇ ਇੱਕ ਗੈਰ-ਕਾਨੂੰਨੀ ਸ਼ਰਾਬ ਦੇ ਅੱਡੇ ਦਾ ਪਰਦਾਫਾਸ਼ ਕੀਤਾ ਅਤੇ ਭਾਰੀ ਮਾਤਰਾ ਵਿਚ ਨਜਾਇਜ ਸਰਾਬ ਦਾ ਸਟਾਕ ਜ਼ਬਤ ਕੀਤਾ ।
“ਜ਼ਮੀਨ ਦੇ ਹੇਠਾਂ ਛੁਪੀ ਕੱਚੀ ਸ਼ਰਾਬ ਦੇ ਡਰੰਮਾਂ ਨਾਲ ਜੁੜਿਆ ਇੱਕ ਹੈਂਡ ਪੰਪ ਬਰਾਮਦ ਕੀਤਾ ਗਿਆ । ਜਦੋਂ ਪੁਲਿਸ ਕਰਮਚਾਰੀਆਂ ਨੇ ਇਸ ਨੂੰ ਪੰਪ ਚਲਾਉਣਾ ਸ਼ੁਰੂ ਕੀਤਾ, ਤਾਂ ਇਸ ਵਿਚੋ ਸ਼ਰਾਬ ਬਾਹਰ ਆਉਣੀ ਸ਼ੁਰੂ ਹੋ ਗਈ ” ਗੁਨਾ ਦੇ ਪੁਲਿਸ ਸੁਪਰਡੈਂਟ, ਪੰਕਜ ਸ਼੍ਰੀਵਾਸਤਵ ਨੇ ਕਿਹਾ।
ਪੁਲਿਸ ਨੇ ਡਰੰਮਾਂ ਵਿੱਚ ਸਟੋਰ ਕੀਤੀ ਭਾਰੀ ਮਾਤਰਾ ਵਿੱਚ ਦੇਸੀ ਸ਼ਰਾਬ ਵੀ ਬਰਾਮਦ ਕੀਤੀ ਜੋ ਖੇਤਾਂ ਵਿੱਚ ਚਾਰੇ ਦੇ ਮਲਬੇ ਹੇਠਾਂ ਲੁਕੀ ਹੋਈ ਸੀ।