ਸ਼ਤਰੂਘਨ ਸਿਨਹਾ ਨੇ ਮੋਦੀ ਦੀ ਖਿਚੜੀ ਕੀਤੀ ਬੇਸੁਆਦ

0
353

ਨਵੀਂ ਦਿੱਲੀ -ਭਾਜਪਾ ਨੇਤਾ ਅਤੇ ਅਦਾਕਾਰ ਸ਼ਤਰੂਘਨ ਸਿਨਹਾ ਨੇ ਇਕ ਵਾਰ ਫਿਰ ਪਾਰਟੀ ਲਾਈਨ ਤੋਂ ਉਲਟ ਚਲਦਿਆਂ ਖਿਚੜੀ ਦੇ ਵਿਸ਼ਵ ਰਿਕਾਰਡ ‘ਤੇ ਤਨਜ਼ ਕੀਤਾ ਹੈ | ਟਵਿੱਟਰ ‘ਤੇ ਪਾਏ ਸੰਦੇਸ਼ ‘ਚ ਭਾਜਪਾ ਨੇਤਾ ਨੇ ‘ਵਰਲਡ ਫੂਡ ਇੰਡੀਆ’ ‘ਚ ਸਨਿਚਰਵਾਰ ਨੂੰ 918 ਕਿੱਲੋ ਖਿਚੜੀ ਬਣਾਉਣ ਦੇ ਵਿਸ਼ਵ ਰਿਕਾਰਡ ‘ਤੇ ਬੋਲਦਿਆਂ ਕਿਹਾ ਕਿ ਉਹ ਇਸ ਵਿਸ਼ਵ ਰਿਕਾਰਡ ਤੋਂ ਕਾਫ਼ੀ ਖ਼ੁਸ਼ ਹਨ | ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਕਦੋਂ ਤੱਕ ਕਿੰਨੇ ਗਰੀਬਾਂ ਨੂੰ ਖਾਣਾ ਖਵਾਇਆ ਜਾ ਸਕਦਾ ਹੈ | ਸਿਨਹਾ ਨੇ ਅਗਲੇ ਟਵੀਟ ‘ਚ ਮੋਦੀ ਸਰਕਾਰ ਨੂੰ ਕਾਰੋਬਾਰ ਕਰਨ ‘ਚ ਆਸਾਨੀ ਦੀ ਰੈਂਕਿੰਗ ਨੂੰ ਲੈ ਕੇ ਨਿਸ਼ਾਨਾ ਬਣਾਇਆ | ਉਨ੍ਹਾਂ ਕਿਹਾ ਕਿ ਸਾਨੂੰ ਦੱਸਿਆ ਗਿਆ ਹੈ ਕਿ ਭਾਰਤ ਕਾਰੋਬਾਰ ਕਰਨ ‘ਚ ਆਸਾਨੀ ਦੀ 100ਵੀਂ ਰੈਂਕਿੰਗ ‘ਤੇ ਆ ਗਿਆ ਹੈ | ਨਾਲ ਹੀ ਇਹ ਵੀ ਕਿਹਾ ਕਿ ਭੁੱਖ ਅਤੇ ਕੁਪੋਸ਼ਣ ਦੀ ਸੂਚੀ ‘ਚ ਭਾਰਤ ਦੀ ਰੈਂਕਿੰਗ ਦੀ ਵੀ ਜਾਣਕਾਰੀ ਦਿਓ |