20 ਲੱਖ ਲੋਕਾਂ ਦੇ ਪ੍ਰਦਰਸ਼ਨ ਨੇ ਹਾਂਗਕਾਂਗ ਦੀ ਮੁੱਖੀ ਨੂੰ ਕੀਤਾ ਮੁਆਫੀ ਮੰਗਣ ਲਈ ਮਜ਼ਬੂਰ

0
1176

ਹਾਂਗਕਾਂਗ(ਪਚਬ): ਹਵਾਲਗੀ ਬਿੱਲ ਦੇ ਵਿਰੋਧ ਵਿਚ ਐਤਵਾਰ ਨੂੰ ਆਏ ਲੋਕਾਂ ਦੀ ਗਿਣਤੀ 20 ਲੱਖ ਤਕ ਪਹੁੰਚ ਗਈ ਜਦ ਕਿ ਇਸ ਤੋ ਪਹਿਲੇ ਐਤਵਾਰ ਇਹ ਗਿਣਤੀ 10 ਲੱਖ ਸੀ। ਇਨਾਂ ਨੇ ਵਿਕਟੋਰੀਆ ਪਾਰਕ ਤੋਂ ਐਡਮਿਲਟੀ ਸਥਿਤ ਹਾਂਗਕਾਂਗ ਸਰਕਾਰ ਦੇ ਮੱਖ ਦਫਤਰ ਤਕ ਮਾਰਚ ਕੀਤਾ ਤੇ ਫਿਰ ਧਰਨਾ ਦਿੱਤਾ ਜੋ ਅੱਜ ਸਵੇਰ ਤਕ ਜਾਰੀ ਰਿਹਾ।
ਬੀਤੇ ਕੱਲ੍ਹ ਕੈਰੀ ਲੈਮ ਦੇ ਐਲਾਨ ਦੇ ਬਾਵਜੂਦ ਇਸ ਬਿੱਲ ਨੂੰ ਪੂਰਨ ਤੌਰ ‘ਤੇ ਖਾਰਜ ਕਰਨ ਦੀ ਮੰਗ ਕਰ ਰਹੇ ਇਕ ਪ੍ਰਦਰਸ਼ਨਕਾਰੀ ਵਲੋਂ ਐਡਮਿਲਰਟੀ ਸਥਿਤ ਪੈਸਿਫਿਕ ਪਲੇਸ ਤੋਂ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਗਈ । ਭਾਵੇਂ ਅੱਜ ਦਾ ਪ੍ਰਦਰਸ਼ਨ ਸ਼ਾਂਤਮਈ ਰਿਹਾ ਪਰ ਲੋਕਾਂ ਦੇ ਚਿਹਰਿਆਂ ਅਤੇ ਨਾਅਰਿਆਂ ਵਿਚ ਸਖ਼ਤ ਰੋਸ ਵਿਖਾਈ ਦੇ ਰਿਹਾ ਸੀ । ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਵਲੋਂ ਇਸ ਬਿੱਲ ਨੂੰ ਪੂਰਨ ਰੂਪ ਵਿਚ ਖਾਰਜ ਕਰਨ ਅਤੇ ਬਹੁਤਿਆਂ ਵਲੋਂ ਕੈਰੀਲੈਮ ਦੀ ਅਸਤੀਫ਼ੇ ਦੀ ਮੰਗ ਕਰਦਿਆਂ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦੀ ਗੱਲ ਕਹੀ । ਹਾਂਗਕਾਂਗ ਮੁਖੀ ਵਲੋਂ ਇਸ ਬਿੱਲ ਨੂੰ ਪੂਰਨ ਤੌਰ ‘ਤੇ ਖਾਰਜ ਕਰਨ ਦੀ ਮੰਗ ਰੱਦ ਕਰਕੇ ਦੁਬਾਰਾ ਹਾਂਗਕਾਂਗ ਵਾਸੀਆਂ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਤੇ ਵਿਰੋਧ ਦਾ ਸਤਿਕਾਰ ਕਰਦੇ ਹਨ ਙ ਸਰਕਾਰ ਵਲੋਂ ਦੁਬਾਰਾ ਇਸ ਬਿੱਲ ਨੂੰ ਪੂਰਨ ਲੋਕ ਰਾਇ ਲੈਣ ਉਪਰੰਤ ਹੀ ਜਾਰੀ ਕੀਤਾ ਜਾਵੇਗਾ ।ਇਸ ਵਾਰ ਖਾਸ ਗੱਲ ਇਹ ਦੇਖਣ ਨੂੰ ਮਿਲੀ ਕਿ ਜਿਥੇ ਪਿਛਲੇ ਐਤਵਾਰ ਅਤੇ ਬੁੱਧਵਾਰ ਭਾਰੀ ਪੁਲੀਸ ਬਲ ਡਿਉਟੀ ਤੇ ਇਸ ਵਾਰ ਪੁਲੀਸ ਨਾ ਮਾਤਰ ਦਿਖਾਈ ਦਿੱਤੀ। ਅੱਜ ਵੀ ਸੜਕਾਂ ਖਾਲੀ ਕਰਵਾਉਣ ਲਈ ਪੁਲੀਸ ਨਿਮਾਣੀ ਜਿਹੀ ਬਣ ਕੇ ਵਿਖਾਵਾਕਾਰੀਆਂ ਕੋਲ ਗਈ ਪਰ ਉਨਾਂ ਨੇ ਪੁਲੀਸ ਦੀ ਗੱਲ ਨਾ ਮੰਨੀ। ਇਲਾਕੇ ਵਿਚ ਅਵਾਜਾਈ ਠੱਪ ਹੈ ਤੇ ਬਸਾਂ ਆਦਿ ਦੇ ਰੂਟ ਬਦਲ ਦਿੱਤੇ ਗਾਏ ਹਨ।ਇਸੇ ਦੌਰਾਨ ਕੱਲ ਸਵੇਰੇ ਨੂੰ ਹਾਂਗਕਾਂਗ ਦੀ ਚੀਨੀ ਮਾਮਲਿਆ ਬਾਰੇ ਕਮੇਟੀ ਦੀ ਵਿਸੇਸ ਮੀਟਿਗ ਹੋਈ ਜਿਸ ਵਿਚ ਹਾਂਗਕਾਂਗ ਮੱਖੀ ਦੇ ਫੈਸਲਾ ਦਾ ਸੁਆਗਤ ਕੀਤਾ ਗਿਆ ਤੇ ਕਿਹਾ ਗਿਆ ਕਿ ਕੇਦਰੀ ਸਰਕਾਰ ਨੂੰ ਉਨਾਂ ਵਿਚ ਵਿਸ਼ਵਾਸ ਹੈ।