ਹਵਾਲਗੀ ਬਿੱਲ ਰੋਕਣ ਲਈ ਹਾਂਗਕਾਂਗ ਸਰਕਾਰ ਤਿਆਰ !

0
1009

ਹਾਂਗਕਾਂਗ(ਪਚਬ) : ਹਾਂਗਕਾਂਗ ਦੇ ਲੋਕਾਂ ਦੇ ਭਾਰੀ ਵਿਰੋਧ ਅਤੇ ਬੁੱਧਵਾਰ ਨੂੰ ਹੋਏ ਹਿੰਸਕ ਵਿਖਾਵਿਆਂ ਤੋ ਬਾਅਦ ਸਰਕਾਰ ਆਪਣਾ ਰੁੱਖ ਬਦਲਣ ਲਈ ਤਿਆਰ ਹੋਈ ਲਗਦੀ ਹੈ। ਮੀਡੀਆਂ ਰਿਪੋਟਰਾਂ ਅਨੁਸਾਰ ਇਸ ਬਿਲ ਨੂੰ ਰੋਕਣ ਦਾ ਐਲਾਨ ਕਿਸੇ ਵੇਲੇ ਵੀ ਸੰਭਵ। ਇਸ ਸਬੰਧੀ ਹਾਂਗਕਾਂਗ ਅਤੇ ਚੀਨੀ ਸ਼ਹਿਰ ਸ਼ੇਨਝਿਨ ਵਿਚ ਉੱਚ ਪੱਧਰੀ ਮੀਟਿੰਗਾਂ ਹੋਣ ਦੀਆਂ ਖਬਰਾਂ ਕੁਝ ਪ੍ਰਮੁੱਖ ਮੀਡੀਆਂ ਵਿਚ ਆ ਰਹੀਆਂ ਹਨ।ਇਸ ਦੌਰਾਨ ਕੱਲ ਸ਼ਾਮ ਹਾਂਗਕਾਂਗ ਦੀਆਂ ਮਾਵਾਂ ਨੇ ਇਕ ਭਾਵਪੂਰਵਕ ਵਿਖਾਵਾ ਕੀਤਾ ਜਿਸ ਵਿਚ ਉਨਾਂ ਨੇ ਬੈਨਰ ਫੜੇ ਹੋਏ ਸਨ ਜਿਨਾਂ ਤੇ ਲਿਖਿਆ ਹੋਇਆ ਸੀ ‘don’t shoot our kids’! ਭਾਵ ਸਾਡੇ ਬੱਚਿਆਂ ਤੇ ਗੋਲੀਆਂ ਨਾ ਚਲਾਓ।