ਵਿਸਵ ਪਾਣੀ ਦਿਵਸ਼

0
597

ਜੇਐੱਨਐੱਨ : ਸੱਭਿਆਤਾਵਾਂ ਦੇ ਜਨਮ ਦੇ ਨਾਲ ਹੀ ਮਨੁੱਖ ਵੱਲੋਂ ਪਾਣੀ ਨੂੰ ਮਹੱਤਵ ਦਿੱਤੇ ਜਾਣ ’ਚ ਕਮੀ ਆਉਣ ਲੱਗੀ। ਪਹਿਲੇ ਫ਼ਿਲਾਫ਼ਾਰ ਕਹੇ ਜਾਣ ਵਾਲੇ ਥੇਲਸ ਨੇ ਸੈਂਕੜੇ ਸਾਲ ਪਹਿਲਾਂ ਯਿਸੂ ਨੇ ਪਹਿਲਾਂ ਕਿਹਾ ਸੀ ਕਿ ਪਾਣੀ ਹੀ ਸਾਰੀਆਂ ਚੀਜ਼ਾਂ ਦਾ ਕਾਰਨ ਤੇ ਸਾਰੇ ਜੀਵ ਜ਼ਿੰਦਗੀ ਦਾ ਆਧਾਰ ਹੈ ਪਰ ਅਫਸੋਸ ਦੇ ਨਾਲ ਕਹਿਣਾ ਹੋਵੇਗਾ ਕਿ ਭਾਰਤ ਸਮੇਤ ਪੂਰੀ ਦੁਨੀਆ ਉਦੋਂ ਤੋਂ ਹੁਣ ਤਕ ਇਸ ਅਨਮੋਲ ਵਿਰਾਸਤ ਨੂੰ ਸੁਰੱਖਿਅਤ ਰੱਖਣ ’ਚ ਅਸਫਲ ਰਹੀ ਹੈ।

ਕਦੋਂ ਹੋਈ ‘ਵਿਸ਼ਵ ਜਲ ਦਿਵਸ’ ਮਨਾਉਣ ਦੀ ਸ਼ੁਰੂਆਤ

ਦੁਨੀਆਂ ਨੂੰ ਪਾਣੀ ਦੀ ਜ਼ਰੂਰਤ ਤੋਂ ਜਾਣੂ ਕਰਵਾਉਣ ਦੇ ਮਕਦਸ ਨਾਲ ਸੰਯੁਕਤ ਰਾਸ਼ਟਰ ਨੇ ਵਿਸ਼ਵ ਜਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ। 1992 ’ਚ ਰਿਓ ਡਿ ਜੇਰੇਰੀਓ ’ਚ ਕਰਵਾਏ ਵਾਤਾਵਰਨ ਤੇ ਵਿਕਾਸ ’ਤੇ ਸੰਯੁਕਤ ਰਾਸ਼ਟਰ ਸੰਮੇਲਨ ’ਚ ਵਿਸ਼ਵ ਜਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਜਿਸ ਦਾ ਆਯੋਜਨ ਪਹਿਲੀ ਵਾਰ 1993 ’ਚ 22 ਮਾਰਚ ਨੂੰ ਹੋਇਆ ਸੀ।

ਕੀ ਹੈ ਜਲ ਦਿਵਸ ਮਨਾਉਣ ਦਾ ਟੀਚਾ

ਦੁਨੀਆ ਨੂੰ ਪਾਣੀ ਬਚਾਉਣਾ ਕਿੰਨਾ ਜ਼ਰੂਰੀ ਹੈ, ਇਹ ਸਾਡੇ ਜੀਵਨ ਦਾ ਮੁੱਖ ਸਰੋਤ ਹੈ। ਇਸ ਨਾਲ ਕਈ ਕੰਮ ਸੰਚਾਲਿਤ ਹੁੰਦੇ ਹਨ ਤੇ ਇਸ ਦੀ ਘਾਟ ਨਾਲ ਜ਼ਿਆਦਾਤਰ ਕਿਰਿਆ ਕਲਪ ਠੱਪ ਹੋ ਸਕਦੀ ਹੈ। ਭਵਿੱਖ ਲਈ ਸੰਕਟ ਗਹਿਰਾ ਹੋ ਸਕਦਾ ਹੈ।

ਵਿਸ਼ਵ ਜਲ ਦਿਵਸ 2021 ਦੀ ਥੀਮ

ਹਰ ਸਾਲ ਜਲ ਦਿਵਸ ਇਕ ਥੀਮ ਦੇ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦੀ ਥੀਮ ‘ਵੈਲਿਊਇੰਗ ਵਾਟਰ’ ਹੈ। ਜਿਸ ਦਾ ਟੀਚਾ ਲੋਕਾਂ ਨੂੰ ਪਾਣੀ ਦਾ ਮਹੱਤਵ ਸਮਝਾਉਣਾ ਹੈ। ਦੁਨੀਆਂ ’ਚ ਕਈ ਅਜਿਹੇ ਦੇਸ਼ ਹਨ ਜਿਥੇ ਲੋਕਾਂ ਨੂੰ ਪੀਣ ਦਾ ਪਾਣੀ ਤਕ ਨਹੀਂ ਮਿਲਦਾ ਤੇ ਫਿਰ ਲੋਕ ਗੰਦਾ ਪਾਣੀ ਪੀਅ ਕੇ ਸਾਰੀਆਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ।