ਬਲਜਿੰਦਰ ਸਿੰਘ ਪੱਟੀ ਹਾਂਗਕਾਂਗ ਸਰਕਾਰ ਵਲੋਂ ਸੈਕਟਰੀ ਕਮੈਨਡੇਸ਼ਨ ਪੁਰਸਕਾਰ ਨਾਲ ਸਨਮਾਨਿਤ

0
837

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਗੌਰਮਿੰਟ ਦੇ ਹੋਮ ਅਫ਼ੇਅਰ ਡਿਪਾਰਟਮੈਂਟ ਵਲੋਂ ਖੇਡਾਂ, ਸੱਭਿਆਚਾਰਕ ਸਰਗਰਮੀਆਂ, ਨਸਲੀ, ਘੱਟ ਗਿਣਤੀਆਂ ਅਤੇ ਸਥਾਨਕ ਭਾਈਚਾਰਿਆਂ ਦੀ ਵਿਭਿੰਨਤਾ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਪੰਜਾਬੀ ਨੌਜਵਾਨ ਬਲਜਿੰਦਰ ਸਿੰਘ ਪੱਟੀ (ਜਿੰਮੀ) ਨੂੰ ‘ਸੈਕਟਰੀ ਕਮੈਨਡੇਸ਼ਨ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਗਿਆ ਹੈ | ਬਲਜਿੰਦਰ ਸਿੰਘ ਪੱਟੀ ਸਾਲ 2016 ਅਤੇ 2018 ‘ਚ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਅਤੇ ਖ਼ਤਰਨਾਕ ਮੁਜ਼ਰਮਾਂ ਦੀ ਗਿ੍ਫ਼ਤਾਰੀ ‘ਚ ਪੁਲਿਸ ਨੂੰ ਸਹਿਯੋਗ ਕਰਨ ਬਦਲੇ ‘ਹਾਂਗਕਾਂਗ ਗੁੱਡ ਸਿਟੀਜ਼ਨ’ ਪੁਰਸਕਾਰ ਪ੍ਰਾਪਤ ਕਰ ਚੁੱਕੇ ਹਨ | 2015, 2016, 2017, 2018, 2019 ਅਤੇ 2020 ‘ਚ ਫਾਇਰ ਡਿਪਾਰਟਮੈਂਟ ਵਲੋਂ ‘ਗੋਲਡਨ ਪੁਰਸਕਾਰ’ ਪ੍ਰਾਪਤ ਕਰ ਚੁੱਕੇ ਹਨ |