ਭਾਰਤੀਆਂ ਨੇ ਆ ਉਡਾਣ ਵੀ ਬੰਦ ਕਰਵਾਈ

0
766

ਹਾਂਗਕਾਂਗ(ਪਚਬ):ਭਾਰਤ ਕਰੋਨਾ ਕਾਰਨ ਪੂਰੀ ਦੁਨੀਆਂ ਦੀ ਨਜ਼ਰਾਂ ਵਿੱਚ ਹੈ। ਇਸੇ ਕਰਨ ਕਈ ਦੇਸ਼ਾਂ ਨੇ ਇਸ ਦੇ ਲੋਕਾਂ ਦੇ ਉਥੇ ਜਾਣ ਤੇ ਪਾਬੰਦੀ ਲਗਾਈ ਹੋਈ ਹੈ।
ਹਾਂਗ ਕਾਂਗ ਵਿੱਚ ਪਹਿਲਾਂ ਏਅਰ ਇੰਡੀਆ ਦੀਆਂ ਉਡਾਣਾਂ ਹਫਤੇ ਵਿੱਚ 2 ਵਾਰ ਆਉਣੀ ਸ਼ੁਰੂ ਹੋ ਗਈ ਸੀ ਪਰ ਅਚਾਨਕ ਇਕੋ ਉਡਾਣ ਵਿਚੋਂ ਕਈ ਮੁਸਾਫ਼ਰਾਂ ਦੇ ਕਰੋਨਾ ਪੀੜਤ ਪਏ ਜਾਣ ਤੇ ਹਾਂਗ ਕਾਂਗ ਦੀ ਸਰਕਾਰ ਨੇ ਇਸ ਤੇ ਰੋਕ ਲਗਾ ਦਿੱਤੀ। ਇੱਸ ਤੋਂ ਬਾਅਦ ਭਾਰਤੀ ਲੋਕਾਂ ਨੇ ਨਵਾਂ ਰਾਹ ਲੱਭ ਲਿਆ, ਵਯਾ ਕੁਆਲਾਲੰਪੁਰ। ਉਥੋਂ ਇਹ ਕੈਥੇ ਪੇਸਫ਼ਿਕ ਦੀ ਉਡਾਣ ਰਾਹੀਂ ਹਾੰਗਕਾਂਗ ਪਹੁੰਚਦੇ ਸਨ। ਹੁਣ ਬੀਤੇ ਕੱਲ੍ਹ ਭਾਰਤ ਤੋਂ ਆਏ 8 ਲੋਕਾਂ ਦੇ ਕਰੋਨਾ ਪੀੜਤ ਪਏ ਜਾਣ ਤੋਂ ਬਾਅਦ ਇਹ ਉਡਾਣ ਵੀ 2 ਹਫਤੇ ਲਈ ਬੰਦ ਕਰ ਦਿਤੀ ਹੈ ਕਿਉਂ ਕਿ ਇਹਨਾਂ ਵਿਚੋਂ ਬਹੁਤੇ ਇਸੇ ਉਡਾਣ ਰਾਹੀ ਆਏ ਸਨ।