ਲੰਡਨ (ਬਿਊਰੋ): ਚੀਨ ਵਿਚ ਫੈਲੇ ਜਾਨਲੇਵਾ ਕੋਰੋਨਾਵਾਇਰਸ ਦੇ ਕਾਰਨ ਕਈ ਵਿਦੇਸ਼ੀ ਸੈਲਾਨੀ ਫਸੇ ਹੋਏ ਹਨ। ਇਹਨਾਂ ਵਿਚੋਂ ਇਕ ਕਾਰਟੂਨ ਚੈਨਲ ‘ਤੇ ਆਪਣੀਆਂ ਮਜ਼ੇਦਾਰ ਹਰਕਤਾਂ ਨਾਲ ਸਿਰਫ ਬੱਚਿਆਂ ਦੇ ਹੀ ਨਹੀਂ ਸਗੋਂ ਵੱਡਿਆਂ ਦੇ ਵੀ ਪਸੰਦੀਦਾ ਕਲਾਕਾਰ ਮਿਸਟਰ ਬੀਨ ਮਤਲਬ ਨਿਗੇਲ ਡਿਕਸਨ ਵੁਹਾਨ ਵਿਚ ਫਸੇ ਹੋਏ ਹਨ। ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਵਿਚ ਡਿਕਸਨ ਨੇ ਸੰਦੇਸ਼ ਦਿੱਤਾ ਹੈ ਕਿ ਵੁਹਾਨ ਵਿਚ ਉਹ ਸੁਰੱਖਿਅਤ ਅਤੇ ਖੁਸ਼ ਹਨ। ਇੱਥੇ ਉਹਨਾਂ ਨੇ ਵਾਇਰਸ ਦੇ ਬਾਅਦ ਦੇ ਆਪਣੇ ਜੀਵਨ ‘ਤੇ ਮਿਨੀ-ਸੀਰੀਜ਼ ਵੀ ਸ਼ੁਰੂ ਕਰ ਦਿੱਤੀ ਹੈ। ਬ੍ਰਿਟੇਨ ਦੇ ਵਸਨੀਕ 53 ਸਾਲਾ ਡਿਕਸਨ 2 ਜਨਵਰੀ ਨੂੰ ਵੁਹਾਨ ਘੁੰਮਣ ਗਏ ਸਨ। ਉਹਨਾਂ ਨੇ ਕਿਹਾ ਹੈ ਕਿ ਉਹ ਫਿਲਹਾਲ ਬ੍ਰਿਟੇਨ ਨਹੀਂ ਪਰਤਣਗੇ ਕਿਉਂਕਿ ਇਸ ਨਾਲ ਉੱਥੇ ਵੀ ਕੋਰੋਨਾਵਾਇਰਸ ਫੈਲ ਸਕਦਾ ਹੈ।