ਹਾਂਗਕਾਂਗ (ਜੰਗ ਬਹਾਦਰ ਸਿੰਘ)-ਹੈਪੀ ਵੈਲੀ ਹਿੰਦੂ ਮੰਦਰ ਵਿਖੇ ‘ਦੁਰਗਾ ਅਸ਼ਟਮੀ’ ਦੇ ਤਿਉਹਾਰ ਮੌਕੇ ਹਾਂਗਕਾਂਗ ‘ਚ ਰਹਿੰਦੀਆਂ ਭਾਰਤੀ ਸਮਾਜ ਅਤੇ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਅਹਿਮ ਯੋਗਦਾਨ ਪਾਉਣ ਵਾਲੀਆਂ ਔਰਤ ਸ਼ਖ਼ਸੀਅਤਾਂ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਵਿਸ਼ੇਸ਼ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਹਿੰਦੂ ਮੰਦਰ ਦੇ ਪ੍ਰਧਾਨ ਸ੍ਰੀ ਲਾਲ ਹਰਦਾਸਨੀ ਵਲੋਂ ਮੰਦਰ ਪ੍ਰਬੰਧਕ ਕਮੇਟੀ ਅਤੇ ਪਤਵੰਤਿਆਂ ਦੀ ਹਾਜ਼ਰੀ ਵਿਚ ਸ੍ਰੀਮਤੀ ਨੀਨਾ ਪੁਸ਼ਕਰਨਾ, ਜਯਾ ਅਮਰਨਾਨੀ, ਰੇਨੂ ਭਾਟੀਆ, ਪੂਨਮ ਪ੍ਰਧਾਨ ਜੋਸ਼ੀ, ਅਰਚਨਾ ਮਿਸ਼ਰਾ, ਸ਼ਵੇਤਾ ਤਿ੍ਪਾਠੀ, ਲਕਸ਼ਮੀ ਜੀ, ਸ਼ੀਲਾ ਸਮਤਾਨੀ, ਰੂਪਾ ਜਾਧਵਾਨੀ, ਗਰਿਮਾ ਅਗਰਵਾਲ, ਚਿਤਰਾ ਸ਼ਿਵ ਕੁਮਾਰ ਅਤੇ ਬਿੰਧੂ ਸਹਿਲੀ ਨੂੰ ਵੱਖੋ-ਵੱਖ ਖੇਤਰਾਂ ‘ਚ ਪਾਏ ਮਹੱਤਵਪੂਰਨ ਯੋਗਦਾਨ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ | ਪ੍ਰਬੰਧਕਾਂ ਵਲੋਂ ਸਾਰੇ ਸਮਾਗਮ ‘ਚ ਸਹਿਯੋਗ ਕਰਨ ਬਦਲੇ ਸ੍ਰੀ ਰਵੀ ਸਿੰਘ, ਚੰਦਨ ਸੇਠੀ, ਪਰਾਗ ਕੁਲਕਰਨੀ ਅਤੇ ਨੇਹਾ ਸ਼ਰਮਾ ਦਾ ਧੰਨਵਾਦ ਕੀਤਾ ਗਿਆ | ਪ੍ਰਬੰਧਕਾਂ ਨੇ ਕਿਹਾ ਕਿ ਭਾਰਤੀ ਸਮਾਜ ਅਤੇ ਸੰਸਕ੍ਰਿਤੀ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਉਪਰੋਕਤ ਔਰਤ ਸ਼ਖਸੀਅਤਾਂ ਦੀਆਂ ਜੀਵਨੀਆਂ ਜਲਦ ਹੀ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਇਨ੍ਹਾਂ ਤੋਂ ਪੇ੍ਰਰਨਾ ਲੈ ਕੇ ਨਿਵੇਕਲੇ ਕਾਰਜ ਕਰਨ ‘ਚ ਮਦਦ ਮਿਲ ਸਕੇ |