‘ਆਪ’ ਦੀ ਜਲੰਧਰ ਮੀਟਿੰਗ ਰੱਦ

0
139

ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਅੱਜ ਇਥੇ ਹੋਈ ਹੰਗਾਮੀ ਮੀਟਿੰਗ ਵਿੱਚ ਪਾਰਟੀ ਵਿਰੁੱਧ ਬਾਗੀ ਸੁਰਾਂ ਚੁੱਕਣ ਵਾਲੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਵਿਰੁੱਧ ਬਿਨਾਂ ਦੇਰੀ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਮਤਾ ਪਾਸ ਕੀਤਾ ਗਿਆ।
ਮੀਟਿੰਗ ਵਿੱਚ 13 ਅਗਸਤ ਨੂੰ ਸੂਬਾਈ ਲੀਡਰਸ਼ਿਪ ਦੀ ਜਲੰਧਰ ਵਿੱਚ ਸੱਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਹੈ ਅਤੇ 15 ਅਗਸਤ ਨੂੰ ਈਸੜੂ ਸ਼ਹੀਦੀ ਦਿਵਸ ਮੌਕੇ ਪੁੱਜਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ 26 ਅਗਸਤ ਨੂੰ ਬਾਬਾ ਬਕਾਲਾ ਵਿਖੇ ਰੱਖੜ ਪੁਨਿਆਂ ਮੌਕੇ ਵਿਸ਼ਾਲ ਕਾਨਫਰੰਸ ਕਰਨ ਦਾ ਫੈਸਲਾ ਲਿਆ ਗਿਆ ਹੈ।