ਆਖਰ ਕੀ ਖੱਟਿਆ, ਮੋਦੀ ਦੇ ਵਿਦੇਸ਼ ਦੌਰਿਆਂ ਨੇ?

0
294

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਹੇ ਵਿਦੇਸ਼ ਦੌਰਿਆਂ ਦਾ ਰਿਕਾਰਡ ਬਣਾ ਦਿੱਤਾ ਹੈ ਪਰ ਭਾਰਤ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਕੋਈ ਵੱਡਾ ਹੁੰਗਾਰਾ ਨਹੀਂ ਮਿਲ ਰਿਹਾ। ਹੋਰ ਤਾਂ ਹੋਰ ਪਿਛਲੇ ਸਾਲ ਭਾਰਤ ਦਾ ਸਿੱਧਾ ਵਿਦੇਸ਼ੀ ਨਿਵੇਸ਼ (ਐਫਡੀਆਈ) ਪਿਛਲੇ ਸਾਲ ਘਟ ਕੇ 40 ਅਰਬ ਡਾਲਰ ’ਤੇ ਆ ਗਿਆ। ਇਸ ਤੋਂ ਪਹਿਲਾਂ 2016 ’ਚ ਇਹ 44 ਅਰਬ ਡਾਲਰ ਸੀ। ਇਹ ਖੁਲਾਸਾ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ’ਚ ਹੋਇਆ ਹੈ।
ਯੂਐਨ ਕਾਨਫਰੰਸ ਆਨ ਟਰੇਡ ਐਂਡ ਡਿਵੈਲਪਮੈਂਟ ਵੱਲੋਂ ਤਿਆਰ ਵਿਸ਼ਵ ਨਿਵੇਸ਼ ਰਿਪੋਰਟ 2018 ਮੁਤਾਬਕ ਇਸ ਦੌਰਾਨ ਭਾਰਤ ਤੋਂ ਬਾਹਰ ਜਾਣ ਵਾਲੀ ਐਫਡੀਆਈ ਦੁੱਗਣੀ ਤੋਂ ਵਧ ਕੇ 11 ਅਰਬ ਡਾਲਰ ’ਤੇ ਪਹੁੰਚ ਗਈ। ਉਂਝ ਵਿਸ਼ਵ ਪੱਧਰ ‘ਤੇ ਐਫਡੀਆਈ ਵਿੱਚ ਗਿਰਾਵਟ ਆਈ ਹੈ। ਰਿਪੋਰਟ ਮੁਤਾਬਕ ਆਲਮੀ ਐਫਡੀਆਈ 2016 ਦੇ 1870 ਅਰਬ ਡਾਲਰ ਤੋਂ 23 ਫ਼ੀਸਦੀ ਘੱਟ ਹੋ ਕੇ 2017 ’ਚ 1430 ਅਰਬ ਡਾਲਰ ਰਹਿ ਗਿਆ।
ਅਦਾਰੇ ਦੇ ਜਨਰਲ ਸਕੱਤਰ ਮੁਖਿਸਾ ਕਿਤੁਈ ਨੇ ਕਿਹਾ ਕਿ ਐਫਡੀਆਈ ’ਤੇ ਗਿਰਾਵਟ ਦਾ ਦਬਾਅ ਤੇ ਕੀਮਤਾਂ ’ਚ ਗਿਰਾਵਟ ਉਚੇਚੇ ਤੌਰ ’ਤੇ ਵਿਕਾਸਸ਼ੀਲ ਦੇਸ਼ਾਂ ’ਚ ਨੀਤੀ ਨਿਰਮਾਤਾਵਾਂ ਲਈ ਫਿਕਰ ਦਾ ਅਹਿਮ ਵਿਸ਼ਾ ਹੈ। ਰਿਪੋਰਟ ’ਚ ਜਨਤਕ ਖੇਤਰ ਦੇ ਅਦਾਰੇ ਓਐਨਜੀਸੀ ਵੱਲੋਂ ਹਾਲ ’ਚ ਵਿਦੇਸ਼ ’ਚ ਕੀਤੇ ਗਏ ਨਿਵੇਸ਼ ਦਾ ਜ਼ਿਕਰ ਵੀ ਕੀਤਾ ਗਿਆ ਹੈ।