1 ਅਪਰੈਲ ਤੋਂ ਹੋਮ ਲੋਨ ਤੇ ਆਟੋ ਲੋਨ ਸਸਤੇ!

0
386

ਨਵੀਂ ਦਿੱਲੀ-ਪਹਿਲੀ ਅਪਰੈਲ ਤੋਂ ਪੁਰਾਣੇ ਹੋਮ ਲੋਨ ਤੇ ਆਟੋ ਲੋਨ ਦੀ ਵਿਆਜ ਦਰ ਵਿੱਚ ਕਮੀ ਆਉਣ ਨਾਲ ਗਾਹਕਾਂ ’ਤੇ ਈਐਮਆਈ ਦਾ ਬੋਝ ਘਟਣ ਦੀ ਉਮੀਦ ਹੈ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਬੈਂਕਾਂ ਦੀ ਆਧਾਰੀ ਦਰ (ਬੇਸ ਰੇਟ) ਨੂੰ ਐਮਸੀਐਲਆਰ ਨਾਲ ਜੋੜਨ ਦਾ ਫ਼ੈਸਲਾ ਕੀਤਾ ਹੈ।

ਆਰਬੀਆਈ ਨੇ 1 ਅਪਰੈਲ, 2016 ਤੋਂ ਮਾਰਜਿਨਲ ਕਾਸਟ ਆਫ ਫੰਡਜ਼ ਬੇਸਡ ਲੈਂਡਿੰਗ ਰੇਟਜ਼ (ਐਮਸੀਐਲਆਰ) ਪ੍ਰਣਾਲੀ ਪੇਸ਼ ਕੀਤੀ ਸੀ। 1 ਅਪਰੈਲ, 2016 ਤੋਂ ਪਹਿਲਾਂ ਲਏ ਮਕਾਨ ਕਰਜ਼ੇ ਆਧਾਰੀ ਦਰ ’ਤੇ ਆਧਾਰਤ ਸਨ, ਜੋ ਬੈਂਕਾਂ ਵੱਲੋਂ ਆਪਣੀ ਮਰਜ਼ੀ ਨਾਲ ਤੈਅ ਕੀਤੀ ਗਈ ਸੀ।