ਹਾਂਗਕਾਂਗ 6 ਅਕਤੂਬਰ 2017(ਗਰੇਵਾਲ): ਚੀਨ ਭਾਰਤੀ ਸੈਲਾਨੀਆਂ ਲਈ ਸੈਰ-ਸਪਾਟੇ ਦੇ ਲਿਹਾਜ਼ ਨਾਲ ਸਭ ਤੋਂ ਪਸੰਦੀਦਾ ਸਥਾਨਾਂ ਵਿਚ ਤੇਜ਼ੀ ਨਾਲ ਸ਼ਾਮਲ ਹੋ ਰਿਹਾ ਹੈ। ਇਹ ਗੱਲ ਚੀਨ ਦੇ ਇਕ ਅਧਿਕਾਰੀ ਨੇ ਕਹੀ। ਚੀਨ ਦੀ ਖਬਰ ਏਜੰਸੀ ‘ਸਿਨਹੁਆ’ ਮੁਤਾਬਕ ਅੰਦਾਜ਼ਾ ਹੈ ਕਿ ਭਾਰਤ ਤੋਂ ਸੈਰ-ਸਪਾਟੇ ਲਈ ਦੂਸਰੇ ਦੇਸ਼ ਜਾਣ ਵਾਲਿਆਂ ਦੀ ਗਿਣਤੀ 2020 ਤੱਕ 5 ਕਰੋੜ ਤੱਕ ਹੋ ਜਾਵੇਗੀ, ਜਦਕਿ 2016 ਵਿਚ ਇਹ ਗਿਣਤੀ 2.18 ਕਰੋੜ ਤੱਕ ਸੀ। ਦਿੱਲੀ ਵਿਚ ਚੀਨ ਦੇ ਰਾਸ਼ਟਰੀ ਸੈਰ-ਸਪਾਟਾ ਪ੍ਰਸ਼ਾਸਨ ਦੇ ਅਧਿਕਾਰੀ ਤਿਆਂਗ ਸ਼ਿੰਗ ਨੇ ਖੁਲਾਸਾ ਕੀਤਾ ਕਿ 2014 ਵਿਚ 7,09,900 ਭਾਰਤੀ ਸੈਲਾਨੀਆਂ ਨੇ ਚੀਨ ਦੀ ਯਾਤਰਾ ਕੀਤੀ। 2015 ਵਿਚ ਇਹ ਅੰਕੜਾ ਵੱਧ ਕੇ 7,30,500 ਹੋ ਗਿਆ ਅਤੇ 2016 ਦੇ ਸਿਰਫ ਪਹਿਲੇ 9 ਮਹੀਨਿਆਂ ਵਿਚ ਇਹ ਅੰਕੜਾ 6,00,900 ‘ਤੇ ਪਹੁੰਚ ਗਿਆ ਸੀ।