ਭਾਰਤ ’ਚ ਡਰਾਈਵਰ ਰਹਿਤ ਟਰੈਕਟਰ ਲਾਂਚ

0
653

ਨਵੀਂ ਦਿੱਲੀ, 19 ਸਤੰਬਰ : 19 ਅਰਬ ਦੇ ਕਾਰੋਬਾਰ ਵਾਲੇ ਮਹਿੰਦਰਾ ਗਰੁੱਪ ਦਾ ਹਿੱਸਾ ਮਹਿੰਦਰਾ ਐਂਡ ਮਹਿੰਦਰਾ ਨੇ ਭਾਰਤ ਵਿੱਚ ਪਹਿਲਾ ਡਰਾਈਵਰ ਰਹਿਤ ਟਰੈਕਟਰ ਪੇਸ਼ ਕੀਤਾ ਹੈ। ਚੇਨੱਈ ਸਥਿਤ ਮਹਿੰਦਰਾ ਰਿਸਰਚ ਵੈਲੀ ’ਚ ਤਿਆਰ ਇਹ ਟਰੈਕਟਰ ਆਲਮੀ ਕਾਸ਼ਤਕਾਰ ਲਈ ਮਸ਼ੀਨੀਕਰਨ ਦੇ ਅਮਲ ਨੂੰ ਮੁੜ ਪਰਿਭਾਸ਼ਤ ਕਰੇਗਾ। ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਪਵਨ ਗੋਇੰਕਾ ਨੇ ਕਿਹਾ ਕਿ ਡਰਾਈਵਰ ਰਹਿਤ ਟਰੈਕਟਰ ਨਾਲ ਮਹਿੰਦਰਾ ਭਾਰਤੀ ਟਰੈਕਟਰ ਸਨਅਤ ਦਾ ਮੋਢੀ ਬਣ ਗਿਆ ਹੈ। ਕੰਪਨੀ ਦੇ ਖੇਤੀ ਸਾਜ਼ੋ ਸਾਮਾਨ ਸੈਕਟਰ ਦੇ ਮੁਖੀ ਰਾਜੇਸ਼ ਜੇਜੁਰੀਕਰ ਨੇ ਕਿਹਾ ਕਿ ਕਿਰਤੀਆਂ ਦੀ ਘਾਟ ਅਤੇ ਖੇਤੀ ਸੈਕਟਰ ਵਿੱਚ ਉਤਪਾਦਨ ’ਚ ਸੁਧਾਰ ਤੇ ਫ਼ਸਲ ਚੋਂ ਨਫ਼ਾ ਲੈਣ ਲਈ ਇਸ ਸੈਕਟਰ ਦਾ ਮਸ਼ੀਨੀਕਰਨ ਸਮੇਂ ਦੀ ਲੋੜ ਹੈ।
-ਯੂਐਨਆਈ