ਹਾਂਗਕਾਂਗ(ਪੰਜਾਬੀ ਚੇਤਨਾ): ਹਾਂਗਕਾਂਗ ਵਿਚ ਖਾਲਸਾ ਸਪੋਰਟਸ ਕਲੱਬ ਵੱਲੋ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਕਰਵਾਇਆ ਜਾਦਾ ਸਲਾਨਾ ਮਿੰਨੀ ਹਾਕੀ ਟੂਰਨਾਮੈਟ ਇਸ ਸਾਲ 18 ਮਾਰਚ ਦਿਨ ਸਨਿਚਰਵਾਰ ਨੂੰ ਹੋ ਰਿਹਾ ਹੈ। ਇਹ 9ਵਾਂ ਟੂਰਨਾਮੈਟ ਹਰ ਸਾਲ ਦੀਆਂ ਤਰਾਂ ਹੀ ਕਿੰਗਜ਼ ਪਾਰਕ ਦੀਆਂ ਹਾਕੀ ਗਰਾਊਡਾਂ ਵਿਚ ਸਵੇਰੇ 8.30 ਤੋਂ ਬਾਅਦ ਦੁਪਿਹਰ 1 ਵਜੇ ਤੱਕ ਹੋਵੇਗਾ।
6 ਤੋਂ 12 ਸਾਲ ਦੇ ਖਿਡਾਰੀਆਂ ਦੇ 4 ਗਰੁਪ ਬਣਾਏ ਗਏ ਹਨ। ਮੁਫਤ ਸਨੈਕਸ, ਪਾਣੀ ਅਤੇ ਸੋਫਟ ਡਰਿਕ ਵੀ ਹੋਣਗੇ। ਜੈਤੂਆਂ ਦਾ ਸਨਮਾਨ ਵੀ ਕੀਤਾ ਜਾਵੇਗਾ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਛੋਟੇ ਬੱਚਿਆਂ ਦਾ ਹੌਸਲਾ ਵਧਾੳਣ ਲਈ ਇਸ ਸਮੇ ਹਾਜਰੀ ਜਰੂਰ ਭਰਨ।