2021 ਦੇ ਅੰਤ ਤੱਕ ਵੀ ਖ਼ਤਮ ਨਹੀਂ ਹੋਵੇਗਾ ਕੋਰੋਨਾ- ਵਿਸ਼ਵ ਸਿਹਤ ਸੰਗਠਨ

0
298

ਜਨੇਵਾ (ਏਜੰਸੀ)-ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਕਿਹਾ ਕਿ ਜੇਕਰ ਅਸੀ ਇਸ ਗੱਲ ਦੀ ਉਮੀਦ ਲਗਾ ਰਹੇ ਹਾਂ ਕਿ 2021 ਦੇ ਅੰਤ ਤੱਕ ਕੋਰੋਨਾ ਖ਼ਤਮ ਹੋ ਜਾਵੇਗਾ ਤਾਂ ਇਹ ਗਲਤ ਹੈ | ਡਬਲਿਊ.ਐਚ.ਓ. ਦੇ ਐਮਰਜੈਂਸੀ ਪ੍ਰੋਗਰਾਮ ਦੇ ਡਾਇਰੈਕਟਰ ਡਾ: ਮਾਈਕਲ ਰਿਆਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਖਿਆਲ ‘ਚ ਇਸ ਸਾਲ ਦੇ ਅੰਤ ਤੱਕ ਕੋਵਿਡ-19 ਦੇ ਖ਼ਤਮ ਹੋਣ ਦੇ ਬਾਰੇ ਸੋਚਣਾ ਗਲਤ ਤੇ ਸੱਚ ਤੋਂ ਪਰੇ ਹੋਵੇਗਾ | ਡਾ: ਰਿਆਨ ਨੇ ਕਿਹਾ ਕਿ ਮੇਰਾ ਇਹ ਵੀ ਮੰਨਣਾ ਹੈ ਕਿ ਜੇਕਰ ਅਸੀ ਸੂਝਬੂਝ ਤੋਂ ਕੰਮ ਲਈਏ ਤਾਂ ਹਸਪਤਾਲਾਂ ‘ਚ ਭਰਤੀ ਹੋ ਰਹੇ ਮਰੀਜ਼ਾਂ ਦੀ ਗਿਣਤੀ ਤੇ ਮਹਾਂਮਾਰੀ ਨਾਲ ਸਬੰਧਿਤ ਮੌਤਾਂ ਸਮੇਤ ਹੋਰਨਾਂ ਤ੍ਰਾਸਦੀਆਂ ਨੂੰ ਘੱਟ ਕਰ ਸਕਦੇ ਹਾਂ | ਉਨ੍ਹਾਂ ਉਮੀਦ ਜਤਾਈ ਕਿ ਕੋਰੋਨਾ ਟੀਕਾਕਾਰਨ ਨਾਲ ਕੋਰੋਨਾ ਦੇ ਪ੍ਰਸਾਰ ‘ਤੇ ਜ਼ਰੂਰ ਲਗਾਮ ਲੱਗੇਗੀ | ਹਾਲਾਂਕਿ, ਨਾਲ ਹੀ ਉਨ੍ਹਾਂ ਕਿਹਾ ਕਿ ਇਕ ਵਿਕਸਿਤ ਮਹਾਂਮਾਰੀ ‘ਚ ਕਿਸੇ ਵੀ ਚੀਜ ਦੀ ਗਾਰੰਟੀ ਨਹੀਂ ਹੁੰਦੀ ਹੈ |