ਸਰਕਾਰ ਨੂੰ ਸਖਤੀ ਕਰਨ ਦੀ ਅਪੀਲ

0
845

ਹਾਂਗਕਾਂਗ(ਪਚਬ): ਕਰੋਨਾ ਸਬੰਧੀ ਰਾਏ ਦੇਣ ਵਾਲੇ ਇਕ ਮਾਹਿਰ ਦਾ ਕਹਿਣਾ ਹੈ ਕਿ ਜੇ 2-3 ਦਿਨਾਂ ਵਿਚ ਨਵੇ ਕਰੋਨਾ ਕੇਸਾਂ ਦੇ ਸਰੋਤਾਂ ਦਾ ਪਤਾ ਨਹੀ ਲਗਦਾ ਤਾਂ ਸਰਕਾਰ ਨੂੰ ਫਿਰ ਸਖਤੀ ਲਾਗੂ ਕਰਨੀ ਚਾਹੀਦੀ ਹੈ। ਉਹ ਖਾਸ ਤੌਰ ਤੇ ਉਸ ਫਿਲਪੀਨਣ ਨੌਕਰਾਣੀ ਦੀ ਗੱਲ ਕਰ ਰਹੇ ਸਨ ਜੋ ਕਿ ਤੁੰਗ ਚੁੰਗ ਦੇ ਕਰੈਬੀਅਮ ਕੋਰਟ ਟਾਵਰ 11 ਵਿਚ ਰਹਿਦੀ ਹੈ ਤੇ ਜੋ ਹਾਂਗਕਾਂਗ ਤੋਂ ਬਾਹਰ ਨਹੀ ਗਈ। ਇਸ ਦੇ ਨਾਲ ਹੀ ਉਹ ਜਿਸ ਬੱਚੇ ਦੀ ਦੇਖ ਭਾਲ ਕਰਦੀ ਹੈਮ ਉਹ ਵੀ ਕਰੋਨਾ ਪੀੜਤ ਪਾਇਆ ਗਿਆ ਹੈ ਪਰ ਉਸ ਦੇ ਮਾਲਕ ਅਤੇ ਮਾਲਕਣ ਅਜੇ ਠੀਕ ਠਾਕ ਹਨ ਪਰ ਉਨਾਂ ਨੂੰ ਏਕਾਵਾਸ ਵਿਚ ਭੇਜ ਦਿਤਾ ਗਿਆ ਹੈ। ਇਸ ਤੋ ਇਲਾਵਾ ਇਸ ਉਸ ਦੀ ਬਿਲਡਿਗ ਦੇ 416 ਘਰਾਂ ਵਿਚ ਰਹਿਣ ਵਾਲੇ ਕੋਲਾਂ ਨੂੰ ਵੀ 21 ਦਿਨ ਦੇ ਏਤਕਾਵਾਸ ਵਿਚ ਭੇਜ ਦਿਤਾ ਗਿਆ ਹੈ। ਉਹ ਨੋਕਰਾਣੀ ਸਿੰਗ ਯੀ ਦੇ ਇਕ ਚਰਚ ਸਮੇਤ ਤੁੰਗ ਚੁੰਗ ਵਿਚ ਕਈ ਥਾਵਾਂ ਤੇ ਗਈ ਸੀ। ਚਰਚ ਦੇ ਉਸ ਦੇ ਸਹਿਯੋਗੀਆਂ ਨੂੰ ਵੀ ਏਕਾਤਵਾਸ ਕੀਤਾ ਗਿਆ ਹੈ। ਇਸ ਤੋ ਇਵਲਾ ਉਹ ਇਨਾਂ ਥਾਵਾਂ ਤੇ ਵੀ ਗਈ ਦੱਸੀ ਜਾਦੀ ਹੈ:
Fu Tung Market
Citygate
Fusion Supermart, Caribbean Coast
Man Tung Road Park, Tung Chung

ਇਨਾਂ ਥਾਵਾਂ ਤੇ ਜਾਣ ਵਾਲੇ ਲੋਕਾਂ ਨੂੰ ਜਰੂਰੀ ਕਰੋਨਾ ਟੈਸਟ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਖਤਰਾ ਅਜੇ ਟਲਿਆ ਨਹੀਂ, ਸਾਵਧਾਨ ਰਹਿਣ ਦੀ ਜਰੂਰਤ ਹੈ। ਇਹ ਬਿਮਾਰੀ ਹੀ ਅਜਿਹੀ ਹੈ ਕਿ ਜਦ ਤਕ ਇਸ ਤੋ ਪੂਰੀ ਦੁਨੀਆਂ ਮੁਕਤ ਨਹੀ ਹੋ ਜਾਦੀ, ੳਸ ਵੇਲੇ ਤਕ ਸਾਵਧਾਨ ਰਹਿਣਾ ਤੇ ਕਰੋਨਾ ਰੋਕਣ ਵਾਲੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨਾ ਹੀ ਇਕੋ ਇਕ ਹੱਲ ਹੈ।