ਹੁਣ ਪੁਲਾੜ ‘ਚ ਹੋਟਲ

0
634

ਸੈਨ ਫਰਾਂਸਿਸਕੋ (ਆਈਏਐੱਨਐੱਸ) : ਜੇ ਤੁਸੀਂ ਹੋਟਲ ‘ਚ ਜਾਣਾ ਪਸੰਦ ਕਰਦੇ ਹੋ ਤਾਂ ਤੁਹਾਡੇ ਲਈ ਆਉਣ ਵਾਲੇ ਸਮੇਂ ‘ਚ ਪੁਲਾੜ ਵੀ ਉਹ ਸਥਾਨ ਹੋਵੇਗਾ, ਜਿੱਥੇ ਠਹਿਰ ਕੇ ਪੂਰਾ ਲੁਫ਼ਤ ਉਠਾ ਸਕਦੇ ਹੋ। ਓਰਬੀਟਲ ਅਸੈਂਬਲੀ ਕਾਰਪੋਰੇਸ਼ਨ (ਓਏਸੀ) ਵਿਸ਼ਵ ਦਾ ਪਹਿਲਾ ਪੁਲਾੜ ਹੋਟਲ ਬਣਾਉਣ ਦੀ ਯੋਜਨਾ ਬਣਾ ਰਿਹਾ ਹੈ। ਇਸ ਕੰਪਨੀ ਦੀ ਯੋਜਨਾ ਹੈ ਕਿ 2025 ਤਕ ਚਾਰ ਸੌ ਲੋਕਾਂ ਦੀ ਸਮਰੱਥਾ ਵਾਲੇ ਹੋਟਲ ਨੂੰ ਪੁਲਾੜ ‘ਚ ਸ਼ੁਰੂ ਕਰ ਦਿੱਤਾ ਜਾਵੇ। ਇਸ ਹੋਟਲ ‘ਚ ਥੀਮ ਰੇਸਤਰਾਂ, ਲਾਂਜ, ਸਿਨੇਮਾ ਘਰ, ਕੰਸਰਟ ਹਾਲ, ਬਾਰ, ਲਾਇਬ੍ਰੇਰੀ, ਜਿੰਮ ਤੇ ਹੈਲਥ ਸਪਾ ਵਰਗੀਆਂ ਸਹੂਲਤਾਂ ਹੋਣਗੀਆਂ। ਕੰਪਨੀ ਨੇ ਹੋਟਲ ‘ਚ ਹਿੱਸੇਦਾਰੀ ਤੇ ਨਿਵੇਸ਼ ਲਈ ਵੀ ਕੰਪਨੀਆਂ ਨੂੰ ਸੱਦਾ ਭੇਜਿਆ ਹੈ।