ਹਾਂਗਕਾਂਗ ਸਰਕਾਰ ਫੇਸ ਮਾਸਕ ਤੇ ਪਾਬੰਦੀ ਲਾਉਣ ਦੀ ਤਿਆਰ ਚ’

0
406

ਹਾਂਗਕਾਂਗ(ਪਚਬ):ਹਾਂਗਕਾਂਗ ਵਿਚ ਚੱਲ ਰਹੇ ਹਵਾਲਗੀ ਵਿਰੋਧੀ ਅਦੋਲਨ ਦੇ ਦਿਨੋ ਦਿਨ ਹਿੰਸਕ ਹੋਣ ਤੋਂ ਬਾਅਦ ਸਰਕਾਰ ਇਸ ਨੂੰ ਰੋਕਣ ਲਈ ਨਵਾਂ ਕਾਨੂੰਨ ਬਣਾਉਣ ਦੀ ਤਿਆਰੀ ਵਿਚ ਹੈ।ਮੀਡੀਆ ਵਿਚ ਆ ਰਹੀਆਂ ਖਬਰਾਂ ਮੁਤਾਬਕ ਇਸ ਕਾਨੂੰਨ ਅਨੁਸਾਰ ਕੋਈ ਵੀ ਵਿਅਕਤੀ ਕੋਈ ਵਿਖਾਵਾ/ਪ੍ਰਦਰਸ਼ਨ ਕਰਦੇ ਸਮੇਂ ਆਪਣੇ ਮੁੰਹ ਨੂੰ ਢੱਕ ਕੇ ਆਪਣੀ ਪਹਿਚਾਣ ਨਹੀਂ ਛੁੱਪਾ ਸਕੇਗਾ, ਭਾਵ ਫੇਸ ਮਾਸਕ ਪਾਉਣ ਤੇ ਪਾਬੰਦੀ। ਇਸ ਸਬੰਧੀ ਹਾਂਗਕਾਂਗ ਮੁੱਖੀ ਆਪਣੀ ਮੰਤਰੀ ਮੰਡਲ ਨਾਲ ਕੱਲ (ਸ਼ੁਕਰਵਾਰ) ਨੂੰ ਇਕ ਵਿਸੇਸ ਮੀਟਿਗ ਕਰ ਰਹੇ ਹਨ। ਇਸ ਤੋ ਬਾਅਦ ਇਸ ਸਬੰਧੀ ਐਲਾਨ ਕੀਤਾ ਜਾ ਸਕਦਾ ਹੈ। ਹਾਂਗਕਾਂਗ ਮੁੱਖੀ ਅਗਰੇਜੀ ਸਰਕਾਰ ਦੌਰਾਨ ਬਣੇ ਵਿਸੇਸ ਐਮਰਜੈਸੀ ਅਧਿਕਾਰ ਬਿੱਲ ਤਹਿਤ ਇਹ ਫੈਸਲਾ ਲੈ ਸਕਦੇ ਹਨ। ਇਸ ਬਿੱਲ ਸਬੰਧੀ ਸਰਕਾਰ ਪੱਖੀ ਕਈ ਧਿਰਾਂ ਕਾਫੀ ਸਮੇਂ ਤੋ ਮੰਗ ਕਰ ਰਹੀਆਂ ਸਨ।
ਇਥੇ ਇਹ ਵੀ ਚੇਤੇ ਕਾਰਵਾਇਆ ਜਾਂਦਾ ਹੈ ਕਿ ਅਮਰੀਕਾ, ਕਨੇਡਾ ਸਮੇਤ ਕਈ ਦੇਸ਼ਾਂ ਵਿਚ ਅਜਿਹਾ ਕਾਨੂੰਨ ਪਹਿਲਾ ਹੀ ਮੌਜੂਦ ਹੈ।ਅਮਰੀਕਾ ਨੇ ਅਜਿਹਾ ਕਾਨੂੰਨ 1845 ਅਤੇ ਕਨੇਡਾ ਨੇ 2013 ਵਿਚ ਪਾਸ ਕੀਤਾ ਸੀ।