ਵੈਨਕੂਵਰ ‘ਚ ਸੜਕ ਦਾ ਨਾਂਅ ਰੱਖਿਆ ‘ਕਾਮਾਗਾਟਾਮਾਰੂ ਪਲੇਸ’

0
137

ਐਬਟਸਫੋਰਡ, 31 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਸ਼ਹਿਰ ਵੈਨਕੂਵਰ ਦੀ ਨਗਰਪਾਲਿਕਾ ਨੇ ਇਤਿਹਾਸਕ ਫੈਸਲਾ ਕਰਦੇ ਹੋਏ ਸਰਬਸੰਮਤੀ ਨਾਲ ‘ਕੈਨੇਡਾ ਪਲੇਸ ਸੜਕ ਦਾ ਨਾਂਅ ਬਦਲ ਕੇ ਉਨ੍ਹਾਂ 376 ਭਾਰਤੀਆਂ ਦੀ ਯਾਦ ਵਿਚ’ ਕਾਮਾਗਾਟਾਮਾਰੂ ਪਲੇਸ ਰੱਖਿਆ ਹੈ ਜਿਹੜੇ 23 ਮਈ 1914 ਨੂੰ ਕਾਮਾਗਾਟਾਮਾਰੂ ਜਹਾਜ਼ ਰਾਹੀਂ ਇਸ ਸੜਕ ਦੇ ਨੇੜੇ ਵੈਨਕੂਵਰ ਪਹੁੰਚੇ ਸਨ ਪਰ ਉਨ੍ਹਾਂ ਨੂੰ ਨਸਲਵਾਦੀ ਇੰਮੀਗਰੇਸ਼ਨ ਅਧਿਕਾਰੀਆਂ ਵਲੋਂ ਕੈਨੇਡਾ ‘ਚ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ ਸੀ ਉਸ ਜਹਾਜ਼ ਵਿਚ 340 ਸਿੱਖ, 24 ਮੁਸਲਮਾਨ ਤੇ 12 ਹਿੰਦੂ ਸਵਾਰ ਸਨ | 23 ਜੁਲਾਈ 1914 ਨੂੰ ਜਹਾਜ਼ ਵੈਨਕੂਵਰ ਤੋਂ ਵਾਪਸ ਭਾਰਤ ਮੋੜ ਦਿੱਤਾ ਸੀ | ਇਸ ਮੌਕੇ ਵੈਨਕੂਵਰ ਦੇ ਮੇਅਰ ਕਿਨ ਸਿਮ ਨੇ ਕਿਹਾ ਕਿ ਭਾਵੇਂ ਅਸੀਂ ਅਤੀਤ ਵਿਚ ਹੋਏ ਅਨਿਆਂ ਨੂੰ ਕਦੇ ਨਹੀਂ ਭੁੱਲ ਸਕਦੇ ਪਰ ਭਵਿੱਖ ਵਿਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਤੀਤ ਬਾਰੇ ਜਾਗਰੂਕ ਕਰ ਕੇ ਆਪਣੀ ਅਮੀਰ ਵਿਰਾਸਤ ਛੱਡ ਸਕਦੇ ਹਾਂ ਅਤੇ ਕਾਮਾਗਾਟਾਮਾਰੂ ਪਲੇਸ ਦਾ ਸਾਈਨ ਮੁਸਾਫ਼ਰਾਂ ਨਾਲ ਹੋਏ ਅਨਿਆਂ ਨੂੰ ਹਮੇਸ਼ਾ ਯਾਦ ਕਰਵਾਉਂਦਾ ਰਹੇਗਾ | ਇਸ ਮੌਕੇ ਕਾਮਾਗਾਟਾਮਾਰੂ ਜਹਾਜ਼ ਵਿਚ ਸਵਾਰ ਬਾਬਾ ਪੂਰਨ ਸਿੰਘ ਜਨੇਤਪੁਰਾ ਦੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ |