ਭਾਰਤ ਨੇ ਪਾਕਿ ਨੂੰ ਹਰਾ ਕੇ ਜਿੱਤਿਆ ਜੂਨੀਅਰ ਏਸ਼ੀਆ ਹਾਕੀ ਕੱਪ

0
182

ਓਮਾਨ ( ਪੀਟੀਆਈ ) : ਭਾਰਤ ਨੇ ਪਾਕਿਸਤਾਨ ਨੂੰ ਅੱਜ 2-1 ਨਾਲ ਹਰਾ ਕੇ ਜੂਨੀਅਰ ਪੁਰਸ਼ ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਲਈ ਅੰਗਦ ਬੀਰ ਸਿੰਘ ਨੇ 12ਵੇਂ ਮਿੰਟ, ਅਰਿਜੀਤ ਸਿੰਘ ਹੁੰਦਲ ਨੇ 19ਵੇਂ ਮਿੰਟ ਜਦਕਿ ਪਾਕਿਸਤਾਨ ਟੀਮ ਲਈ ਬਸ਼ਾਰਤ ਅਲੀ ਨੇ 37ਵੇਂ ਮਿੰਟ ਵਿੱਚ ਗੋਲ ਕੀਤਾ। ਭਾਰਤ ਨੇ 2004, 2005 ਅਤੇ 2015 ਤੋਂ ਬਾਅਦ ਚੌਥੀ ਵਾਰ ਇਹ ਖਿਤਾਬ ਜਿੱਤਿਆ ਹੈ।