ਸਲਾਨਾ ਗੁਰੂ ਨਾਨਕ ਹਾਕੀ ਟੂਰਨਾਮੈਂਟ 10 ਦਸੰਬਰ ਨੂੰ

0
332
ਸਲਾਨਾ ਗੁਰੂ ਨਾਨਕ ਹਾਕੀ ਟੂਰਨਾਮੈਂਟ 10 ਦਸੰਬਰ ਨੂੰ

ਹਾਂਗਕਾਂਗ (ਪੰਜਾਬੀ ਚੇਤਨਾ): ਹਾਂਗਕਾਂਗ ਵਿਚ ਹੋਣ ਵਾਲਾ ਸਭ ਤੋ ਪੁਰਾਣਾ ਹਾਕੀ ਟੂਰਨਾਮੈਂਟ ‘ਗੁਰੂ ਨਾਨਕ ਹਾਕੀ ਟੂਰਨਾਮੈਂਟ’ ਇਸ ਵਾਰ 10 ਦਸੰਬਰ 2023 ਨੂੰ ਹੋਣ ਜਾ ਰਿਹਾ ਹੈ। ਹੈਪੀ ਵੈਲੀਆਂ ਦੀਆਂ ਹਾਕੀ ਗਰਾਉਡਾਂ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਕੱਪ, ਪਲੇਟ ਅਤੇ ਕੌਲੀ ਲਈ ਹਾਂਗਕਾਂਗ ਦੀਆਂ ਪ੍ਰੀਮੀਅਰ ਡਵੀਜ਼ਨ ਟੀਮਾਂ ਦੇ ਭੇੜ ਦੇਖਣ ਨੂੰ ਮਿਲਣਗੇ। ਹਰ ਸਾਲ ਦੀ ਤਰਾਂ ਹੀ ਗੁਰੂ ਦਾ ਲੰਗਰ ਅਤੇ ਚਾਹ ਪਕੌੜਿਆਂ ਦਾ ਪ੍ਰਬੰਧ ਵੀ ਹੋਵੇਗਾ। ‘ਹਾਕੀ ਹਾਂਗਕਾਂਗ ਚਾਇਨਾ’ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੋਣ ਵਾਲੇ ਇਸ ਹਾਕੀ ਮੇਲੇ ਵਿਚ ਟੀਮਾਂ ਅਤੇ ਦਰਸ਼ਕਾਂ ਨੂੰ ਆਉਣਾ ਦਾ ਖੁੁੱਲਾ ਸੱਦਾ ਹੈ।

ਸਲਾਨਾ ਗੁਰੂ ਨਾਨਕ ਹਾਕੀ ਟੂਰਨਾਮੈਂਟ 10 ਦਸੰਬਰ ਨੂੰ