ਰੋਮੀ ਵੱਲੋਂ ਭਾਰਤ ਹਵਾਲਗੀ ਵਿਰੁੱਧ ਅਪੀਲ

0
591

ਹਾਂਗਕਾਂਗ (ਪਚਬ): ਭਾਰਤ ਸਰਕਾਰ ਵੱਲੋਂ ਨਾਭਾ ਜੇਲ ਤੋੜਨ ਸਮੇਤ ਹੋਰ ਕਈ ਕੇਸਾਂ ਵਿਚ ਸਾਮਲ ਹੋਣ ਦੇ ਦੋਸ਼ਾ ਤਹਿਤ ਰੋਮੀ ਨੂੰ ਭਾਰਤ ਹਵਾਲੇ ਕਰਨ ਦਾ ਕੇਸ ਹਾਂਗਕਾਂਗ ਅਦਾਲਤ ਵਿਚ ਕੇਸ ਕੀਤਾ ਸੀ।ਹੁਣ ਰਮਨਜੀਤ ਸਿੰਘ ਉਰਫ ਰੋਮੀ ਨੇ ਆਪਣੀ ਭਾਰਤ ਹਵਾਲਗੀ ਵਿਰੁਧ ਅਦਾਲਤ ਵਿਚ ਅਪੀਲ ਕੀਤੀ ਹੈ। ਉਹ ਇਸ ਵੇਲੇ ਹਾਂਗਕਾਂਗ ਜੇਲ ਵਿਚ ਬੰਦ ਹੈ ਤੇ ਨਵੰਬਰ 2019 ਵਿਚ ਅਦਾਲਤ ਨੇ ਉਸ ਨੂੰ ਭਾਰਤ ਭੇਜਣ ਦਾ ਫੈਸਲਾ ਦਿਤਾ ਸੀ। ਇਸ ਫੈਸਲੇ ਵਿਰੁੱਧ ਉਸ ਨੇ ਅਦਾਲਤ ਵਿਚ ਅਪੀਲ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਜੋ ਮੁਕਦਮੇ ਉਸ ਵਿਰੱਧ ਭਾਰਤ ਵਿਚ ਦਰਜ ਕੀਤੇ ਹਨ ਉਨਾਂ ਲਈ ਭਾਰਤ ਨੂੰ ਹਵਾਲਗੀ ਨਹੀਂ ਦਿਤੀ ਜਾ ਸਕਦੀ।