ਬੀਜੇਪੀ ਨੂੰ ਵੱਡਾ ਝਟਕਾ

0
299

ਮੁੰਬਈ: ਭਾਈਵਾਲ ਸ਼ਿਵ ਸੈਨਾ ਨੇ ਬੀਜੇਪੀ ਨੂੰ ਕਰਾਰਾ ਝਟਕਾ ਦਿੱਤਾ ਹੈ। ਕੇਂਦਰ ਤੇ ਮਹਾਰਾਸ਼ਟਰ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੀ ਭਾਈਵਾਲ ਸ਼ਿਵ ਸੈਨਾ ਨੇ ਵੱਡਾ ਨੇ ਐਲਾਨ ਕੀਤਾ ਹੈ ਕਿ 2019 ਵਿੱਚ ਲੋਕ ਸਭਾ ਚੋਣਾਂ ਇਕੱਲਿਆਂ ਹੀ ਲੜੀਆਂ ਜਾਣਗੀਆਂ। ਉਪ ਚੋਣਾਂ ਵਿੱਚ ਬਾਰਨ ਮਗਰੋਂ ਬੀਜੇਪੀ ਨੂੰ ਇਹ ਵੱਡਾ ਝਟਕਾ ਹੈ।
ਇਸ ਦੇ ਨਾਲ ਹੀ ਸ਼ਿਵ ਸੈਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ‘ਤੇ ਤਨਜ਼ ਕੱਸ਼ਦੇ ਹੋਏ ਕਿਹਾ ਕਿ ਸੰਪਰਕ ਮੁਹਿੰਮ ਤਹਿਤ ਮੋਦੀ ਵਿਸ਼ਵ ਦੌਰੇ ਤੇ ਅਮਿਤ ਸ਼ਾਹ ਦੇਸ਼ ਦੇ ਦੌਰੇ ‘ਤੇ ਹਨ। ਸ਼ਿਵ ਸੈਨਾ ਨੇ ਬੀਜੇਪੀ ਦੇ ‘ਸੰਪਰਕ ਫਾਰ ਸਮਰਥਨ’ ਮੁਹਿੰਮ ਨੂੰ ਸੰਪਰਕ ਘੁਟਾਲਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਹੁਣ ਹੀ ਸੰਪਰਕ ਦੀ ਯਾਦ ਕਿਉਂ ਆਈ।
ਸ਼ਿਵ ਸੈਨਾ ਨੇ ਬੀਜੇਪੀ ‘ਤੇ ਅਜਿਹੇ ਵੇਲੇ ਨਿਸ਼ਾਨਾ ਸਾਧਿਆ ਹੈ ਜਦੋਂ ਅਮਿਤ ਸ਼ਾਹ ‘ਸੰਪਰਕ ਫਾਰ ਸਮਰਥਨ’ ਤਹਿਤ ਅੱਜ ਮੁੰਬਈ ਜਾ ਕੇ ਉਦਵ ਠਾਕਰੇ ਨਾਲ ਮੁਲਾਕਾਤ ਕਰਨ ਵਾਲੇ ਹਨ। ਅਮਿਤ ਸ਼ਾਹ ਦੀ ਕੋਸ਼ਿਸ਼ ਹੈ ਕਿ ਸ਼ਿਵ ਸੈਨਾ 2019 ਦੀਆਂ ਲੋਕ ਸਭਾ ਚੋਣਾਂ ਬੀਜੇਪੀ ਨਾਲ ਮਿਲ ਕੇ ਲੜੇ। ਉਂਝ ਸ਼ਿਵ ਸੈਨਾ ਨੇ ਪਹਿਲਾਂ ਹੀ ਬੀਜੇਪੀ ਨਾਲੋਂ ਤੋੜ-ਵਿਛੋੜੇ ਦੇ ਸੰਕੇਤ ਦੇ ਦਿੱਤੇ ਸਨ।