ਜੂਨ 84 ਦਾ ਇੱਕ ਹੀਰੋ ਇਹ ਵੀ

0
455

ਜੂਨ 1984 ਦਾ ਪਹਿਲਾ ਹਫਤਾ ਹਮੇਸ਼ਾ ਹੀ ਉਨਾਂ ਲਹੂ ਭਿੱਜੇ ਦਿਨਾਂ ਦੀ ਯਾਦ ਕਰਵਾਉਦਾ ਰਹੇਗਾ। ਉਸ ਸਮੇਂ ਦਰਬਾਰ ਸਾਹਿਬ ਉਤੇ ਹੋਏ ਭਾਰਤੀ ਫੌਜ ਦੇ ਹਮਲੇ ਨੂੰ ਵੱਖ ਵੱਖ ਲੋਕੀਂ ਆਪਣੇ ਅਨੁਸਾਰ ਦੱਸਦੇ ਹਨ। ਉਸ ਵੇਲੇ ਸਮੇਂ ਦੀ ਸਰਕਾਰ ਨੇ ਮੀਡੀਆ ਬਲੈਕਆਉਟ ਕਰ ਦਿੱਤਾ ਸੀ। ਸ੍ਰੀ ਅਮ੍ਰਿਤਸਰ ਸਾਹਿਬ ਵਿਚ ਮੌਜੂਦ ਸਭ ਬਦੇਸੀ ਪੱਤਰਕਾਰਾਂ ਨੂੰ ਸਰਕਾਰੀ ਬੱਸਾਂ ਵਿਚ ਚੜਾ ਕੇ ਹਰਿਆਣਾ ਦੀ ਹੱਦ ਤੇ ਛੱਡ ਆਏ ਸਨ। ਲੋਕਲ ਮੀਡੀਆ ਤੇ ਵੀ ਪੁਰਾ ਸਕੰਜਾ ਕਸਿਆ ਹੋਇਆ ਸੀ। ਲੋਕਾਂ ਲਈ ਖਬਰਾਂ ਦਾ ਸਰੋਤ ਸਿਰਫ ਸਰਕਾਰੀ ਮੀਡਆ ਹੀ ਰਹਿ ਗਿਆ ਸੀ। ਪੂਰੇ ਪੰਜਾਬ ਵਿਚ ਕਰਫਿਊ ਲਗਾ ਦਿੱਤਾ ਗਿਆ ਸੀ। ਲੋਕੀ ਆਪਣੇ ਘਰਾਂ ਵਿਚ ਕੈਦ ਹੋ ਕੇ ਰਹਿ ਗਏ ਸਨ। ਲੋਕਾਂ ਨੂੰ ਸਰਕਾਰੀ ਰੇਡੀਓ ਟੀਵੀ ਤੇ ਕੋਈ ਵੀ ਯਕੀਨ ਨਹੀ ਸੀ। ਉਨਾਂ ਨੂੰ ਇਕੋ ਇਕ ਸੱਚਾ ਸਰੋਤ ਬੀਬੀਸੀ ਹਿੰਦੀ ਲਗਦਾ ਸੀ। ਜਦ ਬੀਬੀਸੀ ਦੇ ਪ੍ਰੋਗਰਾਮ ਦਾ ਵੇਲਾ ਹੋ ਜਾਦਾ ਸੀ ਤਾਂ ਲੋਕੀ ਰੇਡੀਓ ਦੁਆਲੇ ਇਕੱਠੇ ਹੋ ਜਾਦੇ ਸਨ। ਬੀਬੀਸੀ ਦੇ ਪੱਤਾਰਕਾਰ ਵੀ ਪੰਜਾਬੋ ਬਾਹਰ ਕੱਢ ਦਿਤੇ ਗਏ ਸਨ ਪਰ ਫਿਰ ਵੀ ਉਹ ਆਪਣੇ ਸਰੋਤਾਂ ਰਾਹੀ ਲੋਕਾਂ ਤੱਕ ਖਬਰਾਂ ਪਹੁੰਚਾ ਰਹੇ ਹਨ।

ਇਸ ਵੇਲੇ ਇੱਕ ਪੱਤਰਕਾਰ ਅਜਿਹਾ ਵੀ ਸੀ ਜੋ ਐਸੋਸੀਏਟਡ ਪ੍ਰੈਸ ਵਰਗੇ ਵੱਡੇ ਮੀਡਆ ਲਈ ਕੰਮ ਕਰਦਾ ਸੀ। ਉਸ ਨੇ ਇੱਕ ਦਲੇਰਾਨਾ ਕਦਮ ਚੁੱਕਿਆ । ਉਹ ਪੰਜਾਬ ਵਿਚੋ ਬਾਹਰ ਨਹੀ ਗਿਆ ਸਗੋ ਉਹ ਸ੍ਰੀ ਅਮ੍ਰਿਤਸਰ ਸਾਹਿਬ ਹੀ ਛੁਪ ਗਿਆ ਤੇ ਉਥੇ ਹੋ ਰਹੀਆਂ ਘਟਨਾਵਾਂ ਦੀ ਨੇੜੇ ਤੋ ਨਜਰ ਰੱਖਣ ਲੱਗਾ।   
ਅਪਰੇਸਨ ਬਲਿਊ ਸਟਾਰ ਦੀੇ ਪਹਿਲੀ ਰਿਪੋਰਟ ਜੋ ਇਸ ਪੱਤਰਕਾਰ ਨੇ ਦਿੱਤੀ ਉਸ ਵਿਚ ਦੱਸਿਆ ਗਿਆ ਕਿ ਦਰਬਾਰ ਸਹਿਬ ਵਿਖੇ 780 ਸਿਖ ਤੇ 400 ਫੋਜੀ ਮਾਰੇ ਗਏ ਹਨ। ਇਹ ਗਿਣਤੀ ਸਰਕਾਰੀ ਅੰਕੜਿਆ ਤੋ ਦੁੱਗਣੀ ਤੋ ਵੀ ਜਿਅਦਾ ਸੀ। ਉਸ ਦੀ ਇਹ ਰੀਪੋਰਟ ‘ਗਾਰਡੀਅਨ’, ‘ਨਿੳਯਾਰਕ ਟਾਇਮਜ’ ਤੇ ‘ਟਾਇਮਜ਼ ਲੰਡਨ’ ਵਰਗੇ ਅਖਬਾਰਾਂ ਵਿਚ ਛਪੀ । ਇਸ ਵਿੱਚ ਇਹ ਵੀ ਦੱਸਿਅ ਗਿਆ ਕਿ ਫੋਜ਼ ਵੱਲੋ ਮਾਰੇ ਗਏ ਕੁਝ ਸਿੰਘਾਂ ਦੇ ਹੱਥ ਪਿਛੇ ਬੰਨੇ ਹੋਏ ਸਨ। ਇਸ ਨੇ ਦੁਨੀਆਂ ਭਰ ਵਿਚ ਤਰਥੱਲੀ ਮਚਾ ਦਿੱਤੀ। ਭਾਰਤੀ ਸਰਕਾਰ ਦੀ ਅਲੋਚਨਾ ਹੋਣੀ ਸੁਰੂ ਹੋ ਗਈ। ਜਦ ਇਹ ਸਚਾਈ ਹੋਰ ਮੀਡੀਆ ਤਕ ਪਹੁੰਚ ਗਈ ਤਾਂ ਭਾਰਤ ਸਰਕਾਰ ਪੂਰੀ ਗੁੱਸੇ ਵਿਚ ਆ ਗਈ । ਇਸ ਲਈ ੳਸ ਨੇ ਇਸ ਪੱਤਰਕਾਰ ਅਤੇ ਐਸੋਸੀਏਟਡ ਪ੍ਰੈਸ ਤੇ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਲਈ ਮੁਕਦਮਾ ਚਲਾੳਣ ਦਾ ਫੈਸਲਾ ਕੀਤਾ।
ਇਸ ਤੋ ਬਾਅਦ ਜਦ ਸਰਕਾਰ ਨੇ ਅਦਾਲਤ ਵਿਚ ਕੇਸ ਕਰ ਦਿਤਾ ਪਰ ਇਹ ਕੇਸ ਕਦੇ ਵੀ ਅਦਾਲਤ ਵਿਚ ਸੁਰੂ ਨਾ ਹੋ ਸਕਿਆ । ਇਸ ਦੇ 3 ਕਾਰਨ ਦੱਸੇ ਜਾਦੇ ਹਨ। ਪਹਿਲਾ ਇਹ ਕਿ ਜਦ ਇਸ ਅਦਾਲਤੀ ਕੇਸ ਦੀ ਗੱਲ ਮੀਡੀਆਂ ਵਿਚ ਆਈ ਤਾਂ ਇਸ ਦਾ ਦੇਸੀ ਬਦੇਸ਼ੀ ਮੀਡੀਏ ਵੱਲੋ ਸਖਤ ਵਿਰੋਧ ਸੁਰੂ ਹੋ ਗਿਆ। ਭਾਰਤ ਸਰਕਾਰ ਦੇ ਇਸ ਵਤੀਰੇ ਵਿਰੁੱਧ ਗਾਰਡੀਅਨ, ਨਿੳਯਾਰਕ ਟਾਇਮਜ ਤੇ ਟਾਇਮਜ਼ ਲੰਡਨ ਵਰਗੇ ਅਖਬਾਰਾਂ ਨੇ ਸੰਪਾਦਕੀ ਲਿਖੇ ਗਏ। ਇਸ ਵਿਚ ਉਸ ਪੱਤਰਕਾਰ ਵੱਲੋ ਕੀਤੀ ਦਲੇਰਾਨਾ ਪੱਤਰਕਾਰੀ ਲਈ ਉਸ ਦੀ ਪਰੰਸਸਾ ਕੀਤੀ ਗਈ। ਕੁਝ ਮੀਡੀਆਂ ਨਾਲ ਜੁੜੀਆਂ ਐਸੋਸੀਏਸਨਾਂ ਨੇ ਵੀ ਸਰਕਾਰ ਦਾ ਵਿਰੋਧ ਕੀਤਾ। ਸਰਕਾਰ ਦੀ ਪਹਿਲਾ ਹੀ ਸਿੱਖਾਂ ਦੇ ਅਹਿਮ ਸਥਾਨ ਨੂੰ ਠਹਿ ਢੇਰੀ ਕਰਨ ਲਈ ਅਲੋਚਨਾ ਹੋ ਰਹੀ ਸੀ ਤਾਂ ਸਰਕਾਰ ਮੀਡੀਆ ਨੂੰ ਆਪਣੇ ਵਿਰੋਧ ਵਿਚ ਖੜਾ ਹੋਣਾ ਬਰਦਾਸਤ ਨਹੀ ਸੀ ਕਰ ਸਕਦੀ। ਦੂਜਾ ਇਸ ਕੇਸ ਦੇ ਵਿਰੁੱਧ ਵਿਚ ਐਸੋਸੀਏਟਡ ਪ੍ਰੈਸ ਨੇ ਸੁਪਰੀਮ ਕੋਰਟ ਵਿਚ ਪਹੁੰਚ ਕੀਤੀ। ਇਸ ਦੇ ਹੱਕ ਵਿਚ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੇ ਵੀ ਅਦਾਲਤ ਵਿਚ ਅਪੀਲ ਕਰ ਦਿੱਤੀ। ਸਰਕਾਰ ਨੂੰ ਅਪਾਣੇ ਪੈਰ ਪਿੱਛੇ ਖਿਚਣ ਦਾ ਤੀਜਾ ਕਾਰਨ ਇਹ ਸੀ ਕਿ ਇਸ ਪਤੱਰਕਾਰ ਵੱਲੋਂ ਦਿੱਤੇ ਗਏ ਅੰਕੜਿਆ ਦੀ ਪੁਸ਼ਟੀ ਕੁਝ ਹੋਰ ਮੀਡੀਆਂ ਗੁਰੱਪਾਂ ਅਤੇ ਅਪਰੇਸ਼ਨ ਬਲਿਊ ਸਟਾਰ ਦੇ ਮੁੱਖੀ ਜਨਰਲ ਸੁੰਦਰਜੀ ਨੇ ਵੀ ਇਕ ਰਿਟਰਵਿਊ ਦੌਰਾਨ ਕੀਤੀ। ਅਖੀਰ ਇਹ ਕੇਸ ਨੂੰ ਸਤੰਬਰ 1985 ਵਿਚ ਸਰਕਾਰ ਨੂੰ ਅਦਾਲਤ ਵਿਚੋ ਵਾਪਸ ਲੈਣਾ ਪਿਆ। ਅੱਜ ਵੀ ਜਦ ਕਦੇ ਨਿੱਡਰ ਅਤੇ ਨਿਰਪੱਖ ਪੱਤਰਕਾਰ ਦੀ ਗੱਲ ਹੁੰਦੀ ਹੈ ਤਾਂ ੳਸ ਪੱਤਰਕਾਰ ਦਾ ਜਿਕਰ ਜਰੂਰ ਹੁੰਦਾ ਹੈ ਜਿਸ ਦਾ ਨਾਮ ਹੈ ‘ਬਰਾਹਮਾ ਚੇਲਾਨੇ’। ਅਹਿਜੇ ਪੱਤਰਕਾਰ ਨੂੰ ਸਲਾਮ!!
‘ਬਰਾਹਮਾ ਚੇਲਾਨੇ’ ਨੇ ਸਿਰਫ 2 ਸਾਲ ਲਈ ਹੀ ਪੱਤਰਕਾਰੀ ਕੀਤੀ ਤੇ ਇਸ ਤੋ ਬਾਅਦ ਉਸ ਨੇ ਪੀਐਚਡੀ ਕਰਕੇ ਪੜਾਉਣ ਦਾ ਕਿਤਾ ਅਪਣਾ ਲਿਆ।

…..    ਅਮਰਜੀਤ ਸਿੰਘ ‘ਗਰੇਵਾਲ’