ਮੁਲਾਕਾਤ ’ਚ ਰੁਕਾਵਟ ਬਣਿਆ ਮਹਿੰਗਾ ਹੋਟਲ

0
541

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉੱਤਰ ਕੋਰੀਆਈ ਲੀਡਰ ਕਿਮ ਜੌਂਗ ਉਨ ਦਰਮਿਆਨ ਸਿੰਗਾਪੁਰ ’ਚ ਹੋਣ ਵਾਲੀ ਇਤਿਹਾਸਿਕ ਸ਼ਿਖਰ ਵਾਰਤਾ ਲਈ ਤਿਆਰੀਆਂ ਜ਼ੋਰਾਂ ’ਤੇ ਹਨ ਪਰ ਕਿਮ ਜੌਂਗ ਉਨ ਕੋਲ ਮਹਿੰਗੇ ਪ੍ਰੈਜ਼ੀਡੈਂਸ਼ੀਅਲ ਹੋਟਲ ਵਿੱਚ ਰੁਕਣ ਲਈ ਪੈਸੇ ਨਹੀਂ ਹਨ। ਅਜਿਹੇ ਵਿੱਚ ਅਮਰੀਕੀ ਅਧਿਕਾਰੀ ਇਸ ਸਮੱਸਿਆ ਦਾ ਹੱਲ ਕਰਨ ਵਿੱਚ ਲੱਗੇ ਹੋਏ ਹਨ ਕਿ ਸਿੰਗਾਪੁਰ ਵਿੱਚ ਕਿਮ ਜੌਂਗ ਦੇ ਪ੍ਰਤੀਨਿਧੀਮੰਡਲ ਦਾ ਖ਼ਰਚਾ ਕੌਣ ਚੁੱਕੇਗਾ।
ਹੋਟਲ ਦੇ ਇੱਕ ਪ੍ਰੈਜ਼ੀਡੈਂਸ਼ੀਅਲ ਸੂਟ ਦੀ ਕੀਮਤ 6 ਹਜ਼ਾਰ ਡਾਲਰ ਤੋਂ ਵੀ ਵੱਧ : ਦਿ ਵਾਸ਼ਿੰਗਟਨ ਪੋਸਟ ਮੁਤਾਬਕ ਉੱਤਰ ਕੋਰੀਆ ਦੀ ਅਰਥ ਵਿਵਸਥਾ ਸਖ਼ਤ ਪਾਬੰਧੀਆਂ ਕਾਰਨ ਕਮਜ਼ੋਰ ਹੋ ਗਈ ਹੈ। ਉੱਤਰ ਕੋਰੀਆ ਨੂੰ ਲੋੜ ਹੈ ਕਿ ਸਿੰਗਾਪੁਰ ਵਿੱਚ ਸਿੰਗਾਪੁਰ ਨਦੀ ਦੇ ਮੁਹਾਨੇ ਕੋਲ ਫੁਲਰਟਨ ਹੋਟਲ ਵਿੱਚ ਉਨ੍ਹਾਂ ਦਾ ਖ਼ਰਚ ਕੋਈ ਹੋਰ ਦੇਸ਼ ਚੁੱਕੇ। ਇਸ ਹੋਟਲ ਵਿੱਚ ਇੱਕ ਪ੍ਰੈਜ਼ੀਡੈਂਸ਼ੀਅਲ ਸੂਟ ਦੀ ਕੀਮਟ ਪ੍ਰਤੀ ਦਿਨ 6 ਹਜ਼ਾਰ ਡਾਲਰ ਤੋਂ ਵੀ ਜ਼ਿਆਦਾ ਹੈ।

ਇਹ ਮੁੱਦਾ ਵਾਈਟ ਹਾਊਸ ਦੇ ਡਿਪਟੀ ਚੀਫ਼ ਆਫ ਸਟਾਫ ਜੋ ਹੈਗਿਨ ਤੇ ਕਿਮ ਜੌਂਗ ਉਨ ਦੇ ਚੀਫ ਆਫ ਸਟਾਫ ਕਿਮ ਚਾਂਗ ਸਨ ਦਾ ਅਗਵਾਈ ਵਿੱਚ ਦੋਵਾਂ ਪੱਖਾਂ ਵਿਚਾਲੇ ਅਹਿਮ ਹੈ। ਕਈ ਹਫ਼ਤਿਆਂ ਦੀਆਂ ਰੁਕਾਵਟਾਂ ਕਰ ਕੇ ਟਰੰਪ ਨੇ ਇਹ ਬੈਠਕ ਰੱਦ ਕਰ ਦਿੱਤੀ ਸੀ ਪਰ ਦੋਵਾਂ ਪੱਖਾਂ ਦੀਆਂ ਸਿਆਸੀ ਕੋਸ਼ਿਸ਼ਾਂ ਨਾਲ ਇਹ ਵਾਰਤਾ ਦੁਬਾਰਾ ਲਾਈਨ ’ਤੇ ਆਈ ਹੈ।
ਪ੍ਰਤੀਨਿਧੀਮੰਡਲ ਦਾ ਖ਼ਰਚ ਨਹੀਂ ਚੁੱਕੇਗਾ ਵਾਸ਼ਿੰਗਟਨ- ਹੀਥਰ

ਅਮਰੀਕਾ ਮੇਜ਼ਬਾਨ ਦੇਸ਼ ਸਿੰਗਾਪੁਰ ਤੋਂ ਉੱਤਰ ਕੋਰੀਆ ਦੇ ਪ੍ਰਤੀਨਿਧੀਮੰਡਲ ਦੇ ਖ਼ਰਚ ਦਾ ਭੁਗਤਾਨ ਕਰਨ ’ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੀ ਬੁਲਾਰਾ ਹੀਥਰ ਨਾਅਰਟ ਨੇ ਸ਼ਨੀਵਾਰ ਨੂੰ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਕਿ ਅਮਰੀਕਾ ਸਿੰਗਾਪੁਰ ਦੇ ਹੋਟਲ ਵਿੱਚ ਉਤਰ ਕੋਰੀਆਈ ਪ੍ਰਤੀਨਿਧੀਮੰਡਲ ਦੇ ਖ਼ਰਚ ਦਾ ਭੁਗਤਾਨ ਕਰਨ ਲਈ ਸਿੰਗਾਪੁਰ ਸਰਕਾਰ ਨੂੰ ਗੁਹਾਰ ਲਾਏਗਾ। ਉਸ ਨੇ ਕਿਹਾ ਕਿ, ਪਰ ਵਾਸ਼ਿੰਗਟਨ ਸਿੰਗਾਪੁਰ ਵਿੱਚ ਉੱਤਰ ਕੋਰੀਆ ਦੇ ਪ੍ਰਤੀਨਿਧੀਮੰਡਲ ਦੀ ਖ਼ਰਚ ਨਹੀਂ ਚੁੱਕੇਗਾ।