ਸਟਾਰ ਫੁੱਟਬਾਲਰ ਮੈਰਾਡੋਨਾ ਨਹੀਂ ਰਹੇ

0
414
MEXICO CITY, MEXICO - JUNE 29: Diego Maradona of Argentina holds the World Cup trophy after defeating West Germany 3-2 during the 1986 FIFA World Cup Final match at the Azteca Stadium on June 29, 1986 in Mexico City, Mexico. (Photo by Archivo El Grafico/Getty Images)

ਬਿਊਨਰਸ ਆਇਰਸ (ਏਐੱਫਪੀ) : ਹੁਣ ਤਕ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇਕ ਮਹਾਰਥੀ ਡਿਏਗੋ ਮੈਰਾਡੋਨਾ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ। ਮੈਰਾਡੋਨਾ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਕੁਝ ਦਿਨ ਬਾਅਦ ਨਵੰਬਰ ਦੀ ਸ਼ੁਰੂਆਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸੇ ਮਹੀਨੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ ਤੇ ਦੋ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲੋਂ ਛੁੱਟੀ ਮਿਲੀ ਸੀ।
‘ਹੈਂਡ ਆਫ ਗਾਡ’ ਦੇ ਨਾਂ ਨਾਲ ਮਸ਼ਹੂਰ ਮੈਰਾਡੋਨਾ ਦੇ ਦੇਹਾਂਤ ‘ਤੇ ਦੁਨੀਆ ਭਰ ਦੇ ਦਿੱਗਜਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੈਰਾਡੋਨਾ ਨੂੰ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। 1986 ਵਿਚ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ‘ਚ ਮੈਰਾਡੋਨਾ ਦਾ ਵੱਡਾ ਹੱਥ ਰਿਹਾ ਸੀ। ਉਹ ਬੋਕਾ ਜੂਨੀਅਰਜ਼, ਨਾਪੋਲੀ ਤੇ ਬਾਰਸੀਲੋਨਾ ਲਈ ਕਲੱਬ ਫੁੱਟਬਾਲ ਖੇਡੇ ਸਨ। ਦੁਨੀਆ ਭਰ ਵਿਚ ਉਨ੍ਹਾਂ ਦੇ ਬਹੁਤ ਪ੍ਰਸ਼ੰਸਕ ਰਹੇ ਹਨ। ਕ੍ਰਿਕਟ ਦਾ ਦੇਸ਼ ਹੋਣ ਦੇ ਬਾਵਜੂਦ ਭਾਰਤ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ। ਡਰੱਗਸ ਤੇ ਸ਼ਰਾਬ ਦੀ ਆਦਤ ਕਾਰਨ ਉਹ ਕਈ ਵਾਰ ਵਿਵਾਦਾਂ ਵਿਚ ਵੀ ਰਹੇ।