ਰੀਤਿਕਾ ਫੋਗਾਟ ਨੇ ਕੀਤੀ ਖੁਦਕੁਸ਼ੀ

0
955

ਨਵੀਂ ਦਿੱਲੀ(ਏਜਸੀਆਂ) : ਭਾਰਤੀ ਮਹਿਲਾ ਕੁਸ਼ਤੀ ਵਿਚ ਫੋਗਾਟ ਭੈਣਾਂ ਦਾ ਆਪਣਾ ਇਕ ਮੁਕਾਮ ਹੈ। ਗੀਤਾ ਫੋਗਾਟ, ਬਬੀਤਾ ਫੋਗਾਟ ਤੇ ਰੀਤਿਕਾ ਫੋਗਾਟ ਨੇ ਆਪਣੀ ਖੇਡ ਦੇ ਦਮ ’ਤੇ ਭਾਰਤ ਦਾ ਨਾਂ ਰੋਸ਼ਨ ਕੀਤਾ। ਅੱਜ ਇਨ੍ਹਾਂ ਦੀ ਤਿਕਡ਼ੀ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਰੀਤਿਕਾ ਫੋਗਾਟ ਨੇ ਅੱਜ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ 14 ਮਾਰਚ ਨੂੰ ਖੇਡੇ ਗਏ ਫਾਈਨਲ ਮੈਚ ਵਿਚ ਇਕ ਅੰਕ ਦੀ ਮਿਲੀ ਹਾਰ ਨੂੰ ਉਹ ਬਰਦਾਸ਼ਤ ਨਾ ਕਰ ਸਕੀ ਤਾਂ ਉਸ ਨੇ ਸੁਸਾਈਡ ਦਾ ਰਾਹ ਅਪਨਾ ਲਿਆ। ਦੱਸਿਆ ਜਾ ਰਿਹਾ ਹੈ ਕਿ ਦਰੋਣਾਚਾਰੀਆ ਐਵਾਰਡ ਜੇਤੂ ਮਹਾਵੀਰ ਫੋਗਾਟ ਵੀ ਇਸ ਮੈਚ ਵਿਚ ਮੌਜੂਦ ਸਨ।
ਰੀਤਿਕਾ ਦੀ ਲਾਸ ਪੋਸਟਮਾਰਟਮ ਤੋਂ ਬਾਅਦ ਉਸ ਦੇ ਘਰਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਜਦਕਿ ਪੁਲਿਸ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।