ਬਲਾਤਕਾਰੀ ਬਾਬਾ ਅਜੇ ਵੀ ਗੱਦੀ ਛੱਡਣ ਲਈ ਤਿਆਰ ਨਹੀਂ

0
284

ਸਿਰਸਾ -ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਆਪਣੀ ਜਗ੍ਹਾ ਕਿਸੇ ਹੋਰ ਨੂੰ ਅਜੇ ਤੱਕ ਡੇਰੇ ਦੀ ਗੱਦੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਜਾਂ ਕਿਸੇ ਹੋਰ ਨੂੰ ਸੌਾਪਣ ਦੇ ਮੂਡ ‘ਚ ਨਹੀਂ ਹੈ | ਇਸ ਸਾਲ ਡੇਰਾ ਮੁਖੀ ਿਖ਼ਲਾਫ਼ ਚੱਲ ਰਹੇ 2 ਮਾਮਲਿਆਂ ਦਾ ਫ਼ੈਸਲਾ ਆਉਣ ਦੀ ਉਮੀਦ ਹੈ ਤੇ ਇਨ੍ਹਾਂ ਮਾਮਲਿਆਂ ‘ਚ ਫ਼ੈਸਲਾ ਡੇਰਾ ਮੁਖੀ ਦੇ ਹੱਕ ‘ਚ ਆਉਣ ‘ਤੇ ਡੇਰੇ ‘ਚ ਵੱਡਾ ਸਮਾਗਮ ਕਰਵਾਉਣ ਦੀਆਂ ਚੁੱਪਚਾਪ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ | ਡੇਰਾ ਮੁਖੀ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਉੱਚ ਅਦਾਲਤਾਂ ਤੋਂ ਰਾਹਤ ਮਿਲ ਸਕਦੀ ਹੈ, ਸ਼ਾਇਦ ਇਸੇ ਲਈ ਉਹ ਆਪਣੀ ਜਗ੍ਹਾ ਕਿਸੇ ਹੋਰ ਨੂੰ ਅਜੇ ਡੇਰੇ ਦੀ ਗੱਦੀ ਕਿਸੇ ਹੋਰ ਨੂੰ ਨਹੀਂ ਸੌਾਪਣਾ ਚਾਹੁੰਦੇ | ਭਾਵੇਂ ਕਿ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਤੇ ਕਰੀਬੀ ਲੋਕ ਚਾਹੁੰਦੇ ਹਨ ਕਿ ਉਹ ਆਪਣੀ ਜਗ੍ਹਾ ਆਪਣੇ ਬੇਟੇ ਜਸਮੀਤ ਇੰਸਾਂ ਜਾਂ ਆਪਣੀ ਵੱਡੀ ਬੇਟੀ ਚਰਨਪ੍ਰੀਤ ਨੂੰ ਡੇਰੇ ਦੀ ਗੱਦੀ ਸੌਾਪ ਦੇਣ ਤਾਂ ਜੋ ਡੇਰੇ ਦਾ ਕੰਮਕਾਜ ਫਿਰ ਤੋਂ ਚੱਲਣ ਲੱਗ ਜਾਏ ਤੇ ਡੇਰਾ ਪ੍ਰੇਮੀ ਪਹਿਲਾਂ ਵਾਂਗ ਡੇਰੇ ਨਾਲ ਜੁੜੇ ਰਹਿ ਸਕਣ ਪਰ ਡੇਰਾ ਮੁਖੀ ਅਜੇ ਇਸ ਲਈ ਤਿਆਰ ਨਹੀਂ ਹੈ | ਡੇਰਾ ਮੁਖੀ ਨੂੰ ਲੱਗਦਾ ਹੈ ਕਿ ਜੇਕਰ ਉਸ ਨੇ ਆਪਣੀ ਜਗ੍ਹਾ ਕਿਸੇ ਹੋਰ ਨੂੰ ਡੇਰਾ ਮੁਖੀ ਬਣਾ ਦਿੱਤਾ ਤਾਂ ਆਮ ਲੋਕਾਂ ਤੇ ਡੇਰਾ ਪ੍ਰੇਮੀਆਂ ਦੇ ਮਨਾਂ ‘ਚ ਇਹ ਸੰਦੇਸ਼ ਜਾਵੇਗਾ ਕਿ ਉਨ੍ਹਾਂ ਿਖ਼ਲਾਫ਼ ਲੱਗੇ ਇਲਜ਼ਾਮ ਸਹੀ ਹੀ ਹੋਣਗੇ ਜੋ ਉਸ ਨੂੰ ਗੱਦੀ ਛੱਡਣੀ ਪਈ ਹੈ