ਪੰਜਾਬ ਸਰਕਾਰ ਵਲੋਂ ਸਾਲ 2019 ਲਈ ਗਜ਼ਟਿਡ ਛੁੱਟੀਆਂ ਦੀ ਸੂਚੀ ਜਾਰੀ

0
638

ਚੰਡੀਗੜ੍ਹ : —ਪੰਜਾਬ ਸਰਕਾਰ ਵਲੋਂ ਸਾਲ 2019 ਲਈ 25 ਗਜ਼ਟਿਡ ਅਤੇ 33 ਰਾਖਵੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਰਾਖਵੀਆਂ ਛੁੱਟੀਆਂ ‘ਚੋਂ ਪੰਜਾਬ ਸਰਕਾਰ ਦੇ ਮੁਲਾਜ਼ਮ 2 ਰਾਖਵੀਆਂ ਛੁੱਟੀਆਂ ਲੈ ਸਕਣਗੇ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਗਜ਼ਟਿਡ ਛੁੱਟੀਆਂ ‘ਚ 13 ਜਨਵਰੀ ਨੂੰ ਪ੍ਰਕਾਸ਼ ਗੁਰਪੁਰਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, 26 ਜਨਵਰੀ ਨੂੰ ਗਣਤੰਤਰ ਦਿਵਸ, 19 ਫਰਵਰੀ ਨੂੰ ਜਨਮ ਦਿਵਸ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ, 4 ਮਾਰਚ ਨੂੰ ਮਹਾ ਸ਼ਿਵਰਾਤਰੀ, 21 ਮਾਰਚ ਨੂੰ ਹੋਲੀ, 13 ਅਪ੍ਰੈਲ ਨੂੰ ਰਾਮਨੌਮੀ, 14 ਅਪ੍ਰੈਲ ਨੂੰ ਜਨਮ ਦਿਨ ਡਾ. ਬੀ. ਆਰ. ਅੰਬੇਡਕਰ/ਵਿਸਾਖੀ, 17 ਅਪ੍ਰੈਲ ਨੂੰ ਮਹਾਵੀਰ ਜਯੰਤੀ, 19 ਅਪ੍ਰੈਲ ਨੂੰ ਗੁੱਡ ਫਰਾਈਡੇ, 5 ਜੂਨ ਨੂੰ ਈਦ-ਉÎੱਲ-ਫਿਤਰ, 7 ਜੂਨ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਅਰਜਨ ਦੇਵ ਜੀ, 17 ਜੂਨ ਨੂੰ ਕਬੀਰ ਜਯੰਤੀ, 12 ਅਗਸਤ ਨੂੰ ਈਦ-ਉÎਲ-ਜ਼ੂਹਾ (ਬਕਰੀਦ), 15 ਅਗਸਤ ਨੂੰ ਸੁਤੰਤਰਤਾ ਦਿਵਸ, 24 ਅਗਸਤ ਨੂੰ ਜਨਮ ਅਸ਼ਟਮੀ, 31 ਅਗਸਤ ਨੂੰ ਪਹਿਲਾ ਪ੍ਰਕਾਸ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, 29 ਸਤੰਬਰ ਨੂੰ ਮਹਾਰਾਜ ਅਗਰਸੈਨ ਜਯੰਤੀ, 2 ਅਕਤੂਬਰ ਨੂੰ ਜਨਮ ਦਿਵਸ ਮਹਾਤਮਾ ਗਾਂਧੀ ਜੀ, 8 ਅਕਤੂਬਰ ਨੂੰ ਦੁਸਹਿਰਾ, 13 ਅਕਤੂਬਰ ਨੂੰ ਜਨਮ ਦਿਵਸ ਮਹਾਰਿਸ਼ੀ ਵਾਲਮੀਕਿ ਜੀ, 27 ਅਕਤੂਬਰ ਨੂੰ ਦੀਵਾਲੀ, 28 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ, 12 ਨਵੰਬਰ ਨੂੰ ਪ੍ਰਕਾਸ਼ ਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ, 1 ਦਸੰਬਰ ਨੂੰ ਸ਼ਹੀਦੀ ਦਿਵਸ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ 25 ਦਸੰਬਰ ਨੂੰ ਕ੍ਰਿਸਮਸ ਦਿਵਸ ਦੀ ਛੁੱਟੀ ਹੋਵੇਗੀ।