ਮੋਦੀ ਦੀ ਸਰਕਾਰ 15-15 ਲੱਖ ਦੇਣ ਨੂੰ ਤਿਆਰ ਪਰ…

0
185

ਨਵੀਂ ਦਿੱਲੀ: ਆਪਣੇ ਬਿਆਨਾਂ ਕਰਕੇ ਆਏ ਦਿਨ ਸੁਰਖੀਆਂ ਵਿੱਚ ਰਹਿਣ ਵਾਲੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਹੁਣ ਅਜਿਹਾ ਬਿਆਨ ਦਿੱਤਾ ਹੈ, ਜੋ ਸਰਕਾਰ ਦੀ ਨੀਂਦ ਉਡਾਉਣ ਲਈ ਕਾਫੀ ਹੈ। ਅਠਾਵਲੇ ਨੇ ਕਿਹਾ ਹੈ ਕਿ ਮੋਦੀ ਸਰਕਾਰ 15 ਲੱਖ ਰੁਪਏ ਦੇਣਾ ਚਾਹੁੰਦੀ ਹੈ, ਪਰ ਆਰਬੀਆਈ ਪੈਸਾ ਨਹੀਂ ਦੇ ਰਿਹਾ। ਜ਼ਿਕਰਯੋਗ ਹੈ ਕਿ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਵਿਦੇਸ਼ਾਂ ਵਿੱਚ ਪਏ ਕਾਲੇ ਧਨ ਵਾਲੇ ਮਾਮਲੇ ‘ਤੇ ਕਿਹਾ ਸੀ ਕਿ ਇੰਨਾ ਪੈਸਾ ਜੇਕਰ ਦੇਸ਼ ਲਿਆਂਦਾ ਜਾਵੇ ਤਾਂ ਹਰ ਦੇਸ਼ਵਾਸੀ ਦੇ ਖਾਤੇ ਵਿੱਚ 15-15 ਲੱਖ ਰੁਪਏ ਆ ਸਕਦੇ ਹਨ।

ਅਠਾਵਲੇ ਨੇ ਕਿਹਾ ਹੈ ਕਿ ਯਕਦਮ 15 ਲੱਖ ਨਹੀਂ ਬਲਕਿ ਹੌਲੀ-ਹੌਲੀ ਮਿਲਣਗੇ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਰਕਮ ਸਰਕਾਰ ਕੋਲ ਨਹੀਂ, ਇਸ ਲਈ ਅਸੀਂ ਆਰਬੀਆਈ ਤੋਂ ਮੰਗ ਰਹੇ ਹਾਂ ਪਰ ਉਹ ਸਾਨੂੰ ਨਹੀਂ ਦੇ ਰਹੇ। ਇਸ ਵਿੱਚ ਕਈ ਤਕਨੀਕੀ ਸਮੱਸਿਆਵਾਂ ਹਨ ਪਰ ਹੌਲੀ-ਹੌਲੀ ਇਹ ਸੰਭਵ ਹੋ ਜਾਵੇਗਾ।