‘ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ’ ਸੇਵਾ ਸੁਸਾਇਟੀ ਦੀ ਸਾਲਾਨਾ ਮੀਟਿੰਗ

0
725

ਹਾਂਗਕਾਂਗ (ਜੰਗ ਬਹਾਦਰ ਸਿੰਘ)-ਪੰਜਾਬ ਵਿਚ ਲੋੜਵੰਦਾਂ ਦੀ ਮਦਦ ਲਈ ਕਾਰਜਸ਼ੀਲ ਸੰਸਥਾ ‘ਧੰਨ ਗੁਰੂ ਨਾਨਕ ਧੰਨ ਤੇਰੀ ਸਿੱਖੀ’ ਸੇਵਾ ਸੁਸਾਇਟੀ ਦੀ ਸਾਲਾਨਾ ਮੀਟਿੰਗ ‘ਚ ਹਿਸਾਬ-ਕਿਤਾਬ ਦੇ ਨਾਲ 15 ਮੈਂਬਰੀ ਕਾਜਕਾਰਨੀ ਦੀ ਨਿਯੁਕਤੀ ਕੀਤੀ ਗਈ। ਇਸ ਮੌਕੇ ਪੰਜਾਬ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਅਪ੍ਰੈਲ 2020 ਤੋਂ ਅਪ੍ਰੈਲ 2021 ਤੱਕ ਦਾ 25 ਲੱਖ ਰੁਪਏ ਦਾ ਹਿਸਾਬ ਪਾਸ ਕੀਤਾ ਗਿਆ। ਸੁਸਾਇਟੀ ਦੇ ਖ਼ਜ਼ਾਨਚੀ ਕੁਲਵਿੰਦਰ ਸਿੰਘ ਰਿਆੜ ਨੇ ਦੱਸਿਆ ਕਿ 2016 ਤੋਂ ਸ਼ੁਰੂ ਹੋਈ ਇਹ ਸੰਸਥਾ ਲੋੜਵੰਦਾਂ ਦੀ ਮਦਦ ਅਤੇ ਹੋਰ ਸਮਾਜ ਉਸਾਰੀ ਦੇ ਕਾਰਜਾਂ ਵਿਚ ਤਕਰੀਬਨ ਸਵਾ ਕਰੋੜ ਰੁਪਏ ਦੀ ਰਕਮ ਖ਼ਰਚ ਕਰ ਚੁੱਕੀ ਹੈ। ਗੁਰਦੁਆਰਾ ਖ਼ਾਲਸਾ ਦੀਵਾਨ ਦੀ ਨਵੀਂ ਬਣ ਰਹੀ ਇਮਾਰਤ ਵਿਚ ਉਪਰੋਕਤ ਸੰਸਥਾ ਵਲੋਂ 2,01,000 (ਦੋ ਲੇਖ ਇਕ ਹਜ਼ਾਰ) ਹਾਂਗਕਾਂਗ ਡਾਲਰ ਦੀ ਰਕਮ ਭੇਟ ਕੀਤੀ ਜਾ ਚੁੱਕੀ ਹੈ। ਸੁਸਾਇਟੀ ਦੀ ਮੀਟਿੰਗ ਵਿਚ ਪ੍ਰਧਾਨ ਸੁੱਖਾ ਸਿੰਘ ਗਿੱਲ, ਸਕੱਤਰ ਸੁਖਦੇਵ ਸਿੰਘ ਸਭਰਾਅ, ਵੱਸਣ ਸਿੰਘ ਮਲਮੋਹਰੀ, ਜਗਜੀਤ ਸਿੰਘ ਸੰਧੂ, ਗੁਰਦੇਵ ਸਿੰਘ ਮਾਲੂਵਾਲ, ਜੁਝਾਰ ਸਿੰਘ ਖ਼ਾਲਸਾ, ਬਲਵਿੰਦਰ ਸਿੰਘ ਵਲਟੋਹਾ, ਗੁਰਭੇਜ ਸਿੰਘ ਢਿੱਲੋਂ, ਨਿਰਮਲ ਸਿੰਘ ਮੁੰਡਾ ਪਿੰਡ, ਮਾਸਟਰ ਬਲਜੀਤ ਸਿੰਘ ਅਤੇ ਸ਼ਰਨਜੀਤ ਸਿੰਘ ਹਾਜ਼ਰ ਸਨ।