ਚੀਨ ਨੂੰ ਹਰਾ ਕੇ ਫਾਈਨਲ ‘ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ

0
475

ਜਕਾਰਤਾ : ਭਾਰਤੀ ਮਹਿਲਾ ਹਾਕੀ ਟੀਮ 18ਵੀਅਾਂ ਏਸ਼ੀਆਈ ਖੇਡਾਂ ਵਿਚ ਚੀਨ ਨੂੰ ਹਰਾ ਕੇ 20 ਸਾਲ ਬਾਅਦ ਫਾਈਨਲ ‘ਚ ਪਹੁੰਚੀ ਹੈ। ਭਾਰਤ ਵਲੋਂ ਇਕਲੌਤਾ ਗੋਲ 52ਵੇਂ ਮਿੰਟ ‘ਚ ਗੁਰਜੀਤ ਕੌਰ ਨੇ ਕੀਤਾ। ਇਸ ਤੋਂ ਪਹਿਲਾਂ ਕਪਤਾਨ ਰਾਨੀ ਰਾਮਪਾਲ ਦੀ ਸ਼ਾਨਦਾਰ ਹੈਟ੍ਰਿਕ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ ਸੋਮਵਾਰ ਨੂੰ 5-0 ਨਾਲ ਹਰਾ ਕੇ 18ਵੀਆਂ ਏਸ਼ੀਆਈ ਖੇਡਾਂ ਦੀ ਹਾਕੀ ਪ੍ਰਤੀਯੋਗਿਤਾ ਦੇ ਆਪਣੇ ਪੂਲ-ਬੀ ‘ਚ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਸੀ। ਭਾਰਤੀ ਟੀਮ ਸੈਮੀਫਾਈਨਲ ‘ਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੀ ਸੀ ਅਤੇ ਇਸ ਜਿੱਤ ਦੇ ਬਾਅਦ ਉਸ ਨੇ 12 ਅੰਕਾਂ ਦੇ ਨਾਲ ਪੂਲ-ਬੀ ‘ਚ ਚੋਟੀ ਸਥਾਨ ਹਾਸਲ ਕਰ ਲਿਆ ਸੀ। ਰਾਨੀ ਰਾਮਪਾਲ ਦੀ ਅਗਵਾਈ ‘ਚ ਮਹਿਲਾ ਟੀਮ ਨੇ ਹੁਣ ਤੱਕ ਪੰਜ ਮੈਚਾਂ ‘ਚ 39 ਗੋਲ ਕੀਤੇ ਹਨ ਅਤੇ ਉਸ ਦੇ ਖਿਲਾਫ ਇਕ ਗੋਲ ਹੀ ਹੋਇਆ ਹੈ। ਥਾਈਲੈਂਡ ਨੂੰ 5-0, ਇੰਡੋਨੇਸ਼ੀਆ ਨੂੰ 8-0, ਕਜਾਕਿਸਤਾਨ ਨੂੰ 21-0 ਅਤੇ ਸਾਬਕਾ ਚੈਂਪੀਅਨ ਨੂੰ 4-1 ਨਾਲ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਚੀਨ ਨੂੰ 1-0 ਨਾਲ ਹਰਾਇਆ ਹੈ।