ਏਸ਼ੀਆਈ ਮੈਰਾਥਨ ਦਾ ਗੋਲਡ ਮੈਡਲ ਗੋਪੀ ਦੇ ਨਾਮ ਹੋਇਆ

0
391

ਡੋਂਗੂਆਨ (ਚੀਨ)—ਗੋਪੀ ਥਨਾਕਲ ਏਸ਼ੀਆਈ ਮੈਰਾਥਨ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਪੁਰਸ਼ ਬਣ ਗਿਆ, ਜਦੋਂ ਉਸ ਨੇ ਅੱਜ ਇਥੇ ਇਸ ਵੱਕਾਰੀ ਚੈਂਪੀਅਨਸ਼ਿਪ ਦਾ ਖਿਤਾਬ ਆਪਣੇ ਨਾਂ ਕੀਤਾ। ਗੋਪੀ ਨੇ 2 ਘੰਟੇ 15 ਮਿੰਟ ਤੇ 48 ਸੈਕੰਡ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ।  ਇਸ ਤੋਂ ਪਹਿਲਾਂ ਆਸ਼ਾ ਅਗਰਵਾਲ ਨੇ ਮਹਿਲਾ ਖਿਤਾਬ ਜਿੱਤਿਆ ਸੀ, ਜਦੋਂ ਇਹ ਚੈਂਪੀਅਨਸ਼ਿਪ ਹਰੇਕ ਦੋ ਸਾਲ ਵਿਚ ਹੋਣ ਵਾਲੀ ਏਸ਼ੀਆਈ ਟ੍ਰੈਕ ਐਂਡ ਫੀਲਡ ਚੈਂਪੀਅਨਸ਼ਿਪ ਦਾ ਹਿੱਸਾ ਸੀ।