Punjabi History of Komagata Maru Incident

0
244

Punjabi History of Komagata Maru Incident

ਹਾਂਗ ਕਾਂਗ ਦੇ ਜਹਾਜ ਕਾਮਾ ਗਾਟਾ ਮਾਰੂ ਦਾ ਦੁਖਾਂਤ 

ਜਦੋਂ ਕੌਮ ਤੇ ਨ੍ਹੇਰੀ ਝੁੱਲ ਜਾਦੀ,ਮਰਜਾਦੇ ਜੋ ਦਲੇਰ ਹੁੰਦੇ
ਕੌਣ ਪੁੱਛਦਾ ਕਾਂਵਾਂ ਤੇ ਗਿੱਦੜਾਂ ਨੂੰ,ਬੰਦ ਪਿੰਜਰੇ ਦੇ ਵਿੱਚ ਹਨ ਸ਼ੇਰ ਹੁੰਦੇ!

ਕਾਮਾਗਾਟਾ ਮਾਰੂ ਜਾਪਾਨੀ ਜਹਾਜ ਸੀ ਜੋ ਕਿ ਹਾਂਗਕਾਂਗ ਤੋ ਸੰਘਈ (ਚੀਨ) ਯੋਕੋ ਹਾਂਮਾਂ (ਜਾਪਾਨ) ਤੇ ਫਿਰ ਚੱਲ ਪਿਆ ਵੈਨਕੋਵਰ ਬ੍ਰਿਟਿਸ਼ ਕੋਲੰਬੀਆ। 1914 ਦੇ ਵਿੱਚ ਇਸ ਵਿੱਚ 376 ਯਾਤਰੀ ਸਨ ਤੇ ਇਹ ਸਾਰੇ ਪੰਜਾਬੀ ਸਨ। ਪਰ ਜਦੋ ਇਹ ਸਮੁੰਦਰੀ ਜਹਾਜ ਕਨੇਡਾ ਪਹੁੰਚਿਆ ਤਾਂ ਉਥੇ ਕਿਸੇ ਨੂੰ ਵੀ ਕਨੇਡਾ ਉਤਰਨ ਨਾਂ ਦਿੱਤਾ ਤੇ ਵਾਪਸ ਇੰਡੀਆਂ ਨੁੰ ਜਾਣ ਵਾਸਤੇ ਮਜਬੂਰ ਕੀਤਾ। ਇਨ੍ਹਾਂ ਵਿੱਚ ਸਿੱਖ 340 ਮੁਸਲਮਾਨ 24 ਤੇ ਹਿੰਦੂ 12 ਸਨ ਤੇ ਇਹ ਸਾਰੇ ਬ੍ਰਿਟਿਸ਼ ਗੌਰਮਿੰਟ ਦੇ ਅਧੀਨ ਸਨ। ਜਾਂ ਇਹ ਕਹਿ ਲੋ ਇਹ ਬ੍ਰਿਟਿਸ਼ ਇੰਅਡਨ ਸਨ। ਵੀਹਵੀ ਸਦੀ ਵਿੱਚ ਇਹ ਸਭ ਤੋ ਬਦਨਾਮੀ ਵਾਲੀ  ਗੱਲ ਸੀ ਕਿ ਕਨੇਡਾ ਤੇ ਅਮਰੀਕਾ ਨੇ ਰੂਪ ਰੇਖਾ ਤਿਆਰ ਕੀਤੀ ਕਿ ਏਸ਼ੀਆ ਦੇ ਲੋਕਾਂ ਨੂੰ ਦੁਰ ਹੀ ਰੱਖਿਆ ਜਾਵੇ।

ਬਾਬਾ ਗੁਰਦਿੱਤ ਸਿੰਘ ਜੇ ਕਿ ਅੰਮ੍ਰਤਸਰ ਦੇ ਸਰਹਾਲੀ ਇਲਾਕੇ ਦਾ ਸੀ ਜਿਸਦਾ ਸਿੰਘਾ ਪੁਰ ਵਿੱਚ ਆਵਦਾ ਕਾਰੋ ਬਾਰ ਸੀ। ਉਹ ਦੀ ਪੰਜਾਬੀਆਂ ਦੀ ਤਕਲੀਫ ਨੂੰ ਜਾਣਦਾ ਸੀ ਕਿ ਪੰਜਾਬੀਆਂ ਨੂੰ ਕਨੇਡਾ ਵਿੱਚ ਜਾਣ ਤੇ ਰੋਕ ਹੈ। ਉਹ ਕਨੇਡਾ ਦੀ ਇਸ ਕਾਨੂੰਨ ਨੂੰ ਹਾਰ ਦੇਣੀ ਚਾਹੁੰਦਾਂ ਸੀ ਤਾਂ ਉਸਨੇ ਜਾਪਾਨ ਦਾ “ਕਾਂਮਾ ਗਾਟ ਮਾਰੂ” ਆਵਦੇ ਦੇਸ਼ ਵਾਸੀਆਂ ਦੀ ਮੱਦਦ ਜਹਾਜ ਕਿਰਾਏ ਤੇ ਲੈਕੇ ਹਾਂਗ ਕਾਂਗ ਗੁਰਵਾਰਾ ਸਹਿਬ ਵਿਖੇ ਅਰਦਾਸਾ ਸੋਧ ਕੇ  ਕਨੇਡਾ ਨੂੰ ਵੱਲ ਕੂਚ ਕਰ ਦਿੱਤਾ। ਜਹਾਜ ਵਾਹੋ ਦਾਹ ਆਪਣੀ ਮੰਜਲ ਵੱਲ ਤੇਜੀ ਨਾਲ ਵਧ ਰਿਹਾ ਸੀ ਜਿਸਨੂੰ ਵਾਪਸ ਕਰਨ ਵਾਸਤੇ ਕਨੇਡਾ ਗੌਰਮਿੰਟ ਉਡੀਕ ਕਰ ਰਹੀ ਸੀ ਤੇ ਕਨੇਡਾ ਦੇ ਸਿੰਘ ਇਹਨਾਂ ਦੀ ਵਾਪਸੀ ਰੁਕਵਾਉਣ ਦੀ ਉਡੀਕ ਵਿੱਚ ਸਨ।
ਸੰਨ 1900 ਵਿੱਚ 2050 ਇੰਡੀਅਨ ਕਨੇਡਾ ਵਿੱਚ ਸਨ ਜਿੰਨ੍ਹਾਂ ਵਿੱਚ ਪੰਜਾਬੀ ਜਿਆਦਾ ਸਨ। ਇਹ ਸਾਰੇ ਕੰਮ ਦੀ ਤਲਾਸ਼ ਵਿੱਚ ਕਨੇਡਾ ਆਏ ਸਨ। ਤਾਂ ਕਿ ਘਰ ਦੇ ਹਾਲਾਤ ਠੀਕ ਕਰ ਸਕੀਏ। ਪਰ ਇਹਨਾਂ ਪੰਜਾਬੀਆਂ ਨੁੰ ਦੁੱਖਾਂ ਤਕਲੀਫਾਂ ਤੋ ਇਲਾਵਾ ਨਫਰਤ ਦਾ ਸਿ਼ਕਾਰ ਵੀ ਹੋਣਾਂ ਪਿਆ। ਸੰਨ 1907 ਵਿੱਚ ਇੰਡੀਅਨ ਤੋ ਵੋਟ ਦਾ ਅਧਿਕਾਰ ਖੋਹ ਲਿਆ ਗਿਆ ਜੱਜ,ਵਕੀਲ,ਦਵਾਈਆਂ ਨਹੀ ਬਣਾਂ ਸਕਦਾ ਸੀ ਡਾਕਟਰ,ਪਬਲਿਕ ਆਫਿਸ,ਅਕਾਊਟੈਟ ਇਹ ਸਾਰੇ ਕੰਮ ਇੰਡੀਅਨ ਨਹੀ ਕਰ ਸਕਦੇ ਸਨ ਪਰ ਭਾਂਵੇ ਇੰਡੀਆ ਉਵੇ ਕਨੇਡਾ ਸੀ ਕਿਉਕਿ ਇਹ ਬ੍ਰਿਟਿਸ਼ ਕੋਲੰਬੀਆ ਬ੍ਰਿਟਿਸ਼ ਦਾ ਹਿੱਸਾ ਸੀ। ਜੋ ਕੰਮ ਕੋਈ ਨਹੀ ਸੀ ਕਰਦਾ ਉਹ ਇੰਡੀਅਨ ਕਰਦੇ ਸਨ। ਇੰਡੀਅਨਾ ਦਾ ਕਨੇਡਾ ਆਉਣਾਂ ਕਨੇਡਾ ਵਾਲਿਆਂ ਨੁੰ ਪਸੰਦ ਨਹੀ ਸੀ। ਕਿਉਕਿ ਜੇ ਇੰਡੀਅਨ ਖਾਸ ਕਰਕੇ ਪੰਜਾਬੀ ਕਨੇਡਾ ਆ ਗਏ ਤਾਂ ਸਾਰੇ ਕੰਮ ਪੰਜਾਬੀ ਸਾਂਭ ਲੇਣਗੇ। ਸੰਨ 1908 ਤੇ 1909 ਦੇ ਦੌਰਾਨ ਸ਼ਹੀਦ ਮੇਵਾ ਸਿੰਘ ਹਿੰਦੋਸਤਾਨੀਆਂ ਦਇ ਹਿੱਤਾਂ ਵਾਸਤੇ ਲੜਦਾ ਸੀ ਉਸ ਨਾਲ ਪੈਰ ਪੈਰ ਤੇ ਵਿਤਕਰਾ ਕੀਤਾ ਜਾਦਾ ਸੀ। ਉਸਨੇ ਅੰਰੇਜਾ ਦੇ ਪਿੱਠੂ “ਹਾਂਮਕਿੰਨ” ਨੁੰ ਮਾਰ ਦਿੱਤਾ ਸੀ ਤੇ ਉਸਨੂੰ ਫਾਸੀ ਹੋ ਗਈ ਸੀ। ਇੱਕ ਸ਼ਾਹੀ ਮੀਟਿੰਗ ਲੰਡਨ ਵਿੱਚ ਹੋਈ ਉਹਨਾਂ ਨੂੰ ਪਤਾ ਲੱਗਾ ਕਿ ਇੰਡੀਅਨ 1905 ਵਾਲੀ ਗੋਰੇ ਅਟਰੈਲੀਅਨ ਵਾਲੀ ਪਾਲਸੀ  ਨਿਊਜੀ਼ ਲੈਡ ਨੇ ਲੈ ਲਈ ਹੈ।

ਫਿਰ ਕਨੇਡਾ ਨੇ ਇੰਡੀਅਨ ਦਾ ਕਨੇਡਾ ਵਿੱਚ ਦਾਖਲੇ ਤੇ ਪਬੰਦੀ ਲਾ ਦਿਤੀ। ਤਾਂ ਲੰਡਨ ਨੇ ਕਿਹਾ ਕਿ ਇਸ ਤਰ੍ਹਾ ਇੰਡੀਅਨ ਨੁੰ ਰੋਕਣ ਤੇ ਇੰਡੀਅਨ ਦੇ ਅੰਦਰ ਅੱਗ ਭੜਕ ਪਵੇਗੀ। ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕਨੇਡਾ ਵਾਲਿਆਂ ਨੇ ਇੰਡੀਅਨ ਨੂੰ ਟੇਢੇ ਮੇਢੇ ਤਰੀਕੇ ਨਾਲ ਇੰਡੀਅਨਾ  ਰੋਕ ਲਾ ਦਿੱਤੀ। ਦੇਖੋ ਇੰਗਲੈਡ ਦੇ ਗੋਰਿਆਂ ਦੀ ਚਾਲ ਇੰਡੀਆ ਦੇ ਲੋਕਾਂ ਤੇ ਰਾਜ ਕਰੇ ਤੇ ਬ੍ਰਿਟਿਸ ਕੋਲੰਬੀਆਂ ਵਿੱਚ ਵੜਨ ਨਾਂ ਦੇਵੇ ਜਦੋ ਕਿ ਕਾਨੂੰਨੀ ਤੌਰ ਤੇ ਇੰਡੀਅਨ ਨੂੰ ਵੈਨਕੋਵਰ ਵਿੱਚ ਆਉਣ ਦਾ ਪੂਰਾ ਹੱਕ ਸੀ। ਪਰ ਹੱਕ ਨੂੰ ਕੌਣ ਪੁਛਦਾ ਹੈ ਜਿਸਦਾ ਰਾਜ ਉਸਦਾ ਤੇਜ। ਗੋਰਿਆਂ ਚਾਲ ਚੱਲੀ ਕਿ ਸੱਪ ਵੀ ਮਰ ਜਾਵੇ ਸੋਟਾ ਵੀ ਨਾਂ ਟੁੱਟੇ ਕਿ ਜੋ ਵੀ ਕਨੇਡਾ ਵਿੱਚ ਐਟਰ ਹੋਵੇਗਾ ਉਸ ਕੋ 200 ਡਾਲਰ ਹੋਣੇ ਚਾਹੀਦੇ ਹਨ ਉਸ ਵਕਤ 5 ਡਾਲਰ ਪਿੰਡ ਮਾਰੇ ਤੋ ਨਹੀ ਮਿਲਦੇ ਸਨ। ਕਿਉਕਿ ਉਸ ਵਕਤ 10 ਸੈਟ(ਪੈਸੈ) ਦਿਹਾੜੀ ਦੇ ਬਣਦੇ ਸਨ ਤੇ ਇੱਕ ਮਹੀਨੇ ਵਿੱਚ ਤਿੰਨ ਡਾਲਰ ਖਾ ਪੀ ਕੇ 200 ਡਾਲਰ ਜਮਾਂ ਕਰਨ ਵਾਸਤੇ ਘੱਟੋ ਘੱਟ 10 ਸਾਲ ਚਾਹੀਦੇ ਸਨ। ਦੂਜਾ ਪੰਜਾਬੀਆਂ ਨੂੰ ਦਿਹਾੜੀ 10 ਸੈਟ ਤੋ ਗੋਰਿਆਂ ਨੂੰ 13-14 ਪਰ ਇਹ ਸਾਰੇ ਦੇਸ਼ਾਂ ਵਿੱਚ ਹੈ ਹਾਂਗ ਕਾਂਗ ਵਿੱਚ ਵੀ ਚੀਨਿਆਂ ਨੂੰ ਜਿਆਦਾ ਤੇ ਸਾਨੂੰ ਘੱਟ ਪੰਜਾਬ ਵਿੱਚ ਪੰਜਾਬੀ ਮਜਦੂਰਾਂ ਨੂੰ ਜਿਆਦਾ ਤੇ ਭਈਆਂ ਨੂੰ ਘੱਟ। ਸੋ 10 ਸੈਟ ਦਿਹਾੜੀ ਨਾਲ ਕੁਛ ਬਣਦਾ ਨਹੀ ਸੀ ਤਾਂ ਪੰਜਾਬੀਆਂ ਨੇ ਦੁੂਹਰੀ ਦੂਹਰੀ ਸਿ਼ਫਟ ਲਾਉਣੀ ਤਾਂ ਕਿ ਹਿਸਾਬ ਕਿਤਾਬ ਬਰਾਬਰ ਰੱਖਿਆ ਜਾ ਸਕੇ ਮਤਲਬ ਗੋਰਿਆਂ ਨਾਲੋ ਦੁਗਣਾਂ ਕੰਮ ਕਰਕੇ ਗੁਜ਼ਾਰਾ ਚਲਦਾ ਸੀ ਵੈਸੈ ਕਿਸੇ ਫਿਰਲਾਸਫਰ ਨੇ ਵੀ ਕਿਹਾ ਹੈ-
“ਕੋਈ ਵੀ ਪ੍ਰਵਾਸੀ ਕਿਸੇ ਦੂਜੇ ਦੇਸ਼ ਵਿੱਚ ਕਮਾਉਣ ਗਿਆ ਉਸਨੂੰ ਸਥਾਂਨਕ ਲੋਕਾਂ ਨਾਲੋ ਦੁੱਗਣਾਂ ਕੰਮ ਕਰਨਾ ਪਿਆ।
ਇਸ ਆਮੀਦ ਵਿੱਚ ਕਿ ਸਾਇਦ ਹਾਲਾਤ ਠੀਕ ਹੋ ਜਾਣ ਆਵਦੇ ਵਾਸਤੇ ਨਹੀ ਤਾਂ ਆਵਦੇ ਬੱਚਿਆ ਵਾਸਤੇ ਹੀ ਸਹੀ”।
ਤੀਜਾ ਇਸ ਐਟਰੀ ਦਾ ਨਾਂ ਸੀ ਲਗਾਤਾਰ ਸਫਰ ਪਾਲਸੀ ਇਸ ਪਾਲਸੀ ਵਿੱਚ ਐਟਰ ਹੋਇਆ ਬੰਦਾ ਕਨੇਡਾ ਦੀ ਸਿਟੀਜਨ ਨਹੀ ਸੀ ਲੈ ਸਕਦਾ ਇਸ ਦਾ ਭੇਤ ਉਦੋ ਖੁੱਲਿਆ ਜਦੋ ਇੰਡੀਅਨਾਂ ਨੇ ਸਿਟੀਜ਼ਨ ਸਿੱ਼ਪ ਵਾਸਤੇ ਅਪਲਾਈ ਕੀਤਾ। ਇਸ ਆਵਜਾਈ ਦਾ ਕਨੇਡਾ ਨੁੰ ਬਹੁਤ ਫਾਇਦਾ ਹੋਇਆ ਜੋ ਕਿ ਵੈਨਕੋਵਰ ਤੋ ਕਲਕੱਤਾ ਵਿਚਾਲੇ ਸਿ਼ਪ ਚਲਦਾ ਸੀ। ਇਸਦੇ ਬਾਵਜੂਦ ਵੀ ਕਨੇਡਾ ਗੌਰਮਿੰਟ ਨੇ ਜਹਾਜ ਕੰਪਨੀ ਤੋ ਕਲਕਤਾ ਤੋ ਵੈਨਕੋਵਰ ਵਾਲਾ ਜਹਾਜ ਬੰਦ ਕਰਵਾ ਦਿੱਤਾ। ਤੇ ਸਾਰੀਆਂ ਜਹਾਜ ਕੰਪਨੀਆਂ ਨੂੰ ਆਖ ਦਿੱਤਾ ਕਿ ਕੋਈ ਵੀ ਕੰਪਨੀ ਇੰਡੀਅਨ ਨੂੰ ਟਿਕਟ ਨਾਂ ਦੇਵੇ ਜਿਸ ਦੇ ਕਾਰਨ ਇੰਡੀਆ ਤੋ ਕਨੇਡਾ ਆਉਣਾਂ ਬਿਲਕੁੱਲ ਬੰਦ ਹੋ ਗਿਆ। ਜਦੋ ਕਿ ਜਾਪਾਨ ਤੇ ਚੀਨ ਵਿੱਚੋ ਲੋਕ ਲਗਾਤਾਰ ਕਨੇਡਾ ਵਿੱਚ ਆ ਰਹੇ ਸਨ।

ਏਸੀ਼ਅਨ ਦੇ ਦਾਖਲਾ ਰੋਕਣ ਵਾਸਤੇ ਇਸ ਤਰ੍ਹਾਂ ਦੇ ਕਈ ਨਾਟਕ ਕਨੇਡਾ ਗੌਰਮਿੰਟ ਨੇ ਵਾਈਟ ਕਨੇਡਾ(ਗੋਰਾ ਕਨੇਡਾ) ਪਾਲਸੀ ਛੁਪਾਉਣ ਵਾਸਤੇ ਕੀਤੇ ਇਸ  ਪਾਲਸੀ ਦਾ ਮਤਲਬ ਸੀ ਕਨੇਡਾ ਵਿੱਚ ਗੋਰੇ ਹੀ ਹੋਣ ਕੋਈ ਏਸ਼ੀਅਨ ਨਾਂ ਹੋਵੇ।  ਏਸ਼ੀਅਨਾਂ ਤੇ ਪਾਬੰਦੀ ਸੀ ਜਦੋ ਕਿ 1913 ਵਿੱਚ ਚਾਰ ਲੱਖ ਯਰਪੀਨ  ਨੂੰ ਕਨੇਡਾ ਵਿੱਚ ਰਹਿਣ ਵਾਸਤੇ ਇਜ਼ਾਜ਼ਤ ਦੇ ਦਿੱਤੀ। ਇੰਨੀ ਪਾਬੰਦੀ ਦੇ ਬਾਵਜੂਦ ਬਾਬਾ ਗੁਰਦਿੱਤ ਸਿੰਘ ਜੀ ਨੇ ਕਾਮਾ ਗਾਟਾ ਮਾਰੂ ਜਹਾਜ ਕਿਰਾਏ ਤਾਂ ਕਿ ਇੰਡੀਅਨਾ ਵਾਸਤੇ ਕਨੇਡਾ ਦਾ ਰਾਹ ਖੁੱਲ ਜਾਵੇ।
ਬਾਬਾ ਗੁਰਦਿੱਤ ਸਿੰਘ,ਭਾਈ ਦਲਜੀਤ ਸਿੰਘ ਤੇ ਉਹਨਾਂ ਦੇ ਦੋਸਤ ਭਾਈ ਵੀਰ ਸਿੰਘ ਜੋ ਕਿ ਫੀਰੋਜ਼ਪੁਰ ਤੋ ਸੀ ਇਹ ਸਾਰੇ ਹਾਂਗ ਕਾਂਗ ਦੇ ਗੁਰਦਵਾਰਾ ਸਾਹਿਬ ਵਿੱਚ ਮੌਜੂਦ ਸਨ। ਭਾਈ ਦਲਜੀਤ ਸਿੰਘ ਨੇ ਕਨੇਡਾ ਵਾਸਤੇ ਟਿਕਟਾਂ ਵੇਚਣੀਆਂ ਸੁਰੂ ਕਰ ਦਿੱਤੀਆਂ। ਜਹਾਜ ਤੁਰਨ ਤੋ ਦੋ ਦਿਨ ਪਹਿਲਾਂ ਹਾਂਗ ਕਾਂਗ ਪਲੀਸ ਨੇ ਬਾਬਾ ਗੁਰਦਿੱਤ ਸਿੰਘ ਨੂੰ ਗੈਰ ਕਾਨੂੰਨੀ ਜਹਾਜ ਹਾਂਗ ਕਾਂਗ ਤੋ ਕਨੇਡਾ ਲਿਜਾਣ ਦੇ ਜੁਰਮ ਵਿੱਚ ਗ੍ਰਿਫਤਾਰ ਕਰ ਲਿਆ ਕਿਉਕਿ ਜਹਾਜ ਇਸਦੇ ਨਾਂ ਤੇ ਕਿਰਾਏ ਤੇ ਲਿਆ ਸੀ। ਪਰ ਇਸਨੂੰ ਜਮਾਨਤ ਤੇ ਛੁਡਾ ਲਿਆ ਗਿਆ। ਬਾਬਾ ਗੁਰਦਿੱਤ ਸਿੰਘ ਨੇ 1500 ਟਨ ਕੋਲਾ ਲੈਕੇ ਵੀ ਜਹਾਜ ਵਿੱਚ ਰੱਖ ਲਿਆ ਕਿ ਇਹ ਕੋਲਾ ਕਨੇਡਾ ਵਿੱਚ ਵੇਚ ਕੇ ਕਨੇਡਾ ਤੋ ਸਮਾਨ ਖ੍ਰੀਦ ਕੇ ਪੱਛਮ ਦੇਸਾਂ ਵਿੱਚ ਵੇਚ ਦੇਵਾਂਗਾ।

ਹਾਂਗ ਕਾਂਗ ਤੋ 4 ਅਪ੍ਰੈਲ ਨੂੰ 165 ਆਦਮੀ ਲੈਕੇ 8 ਅਪ੍ਰੈਲ ਨੂੰ ਛੰਗਈ ਵੱਲ ਨੂੰ ਰਵਾਨਾਂ ਹੋ ਗਿਆ ਤਾਂ ਜਰਮਨ ਦੀ ਪ੍ਰੈਸ ਕੰਪਨੀ ਨੇ ਤਾਰ ਰਾਹੀ ਬ੍ਰਿਟਿਸ਼ ਕੋਲੰਬੀਆਂ ਨੂੰ ਖਬਰ ਦੇ ਦਿੱਤੀ ਕਿ ਕਾਂਮਾ ਗਾਟਾ ਮਾਰੂ ਜਹਾਜ 400 ਇੰਡੀਅਨ ਲੈਕੇ ਵੈਨਕੋਵਰ ਜਾ ਰਿਹਾ ਹੈ ਤਾਂ ਇਹ ਖਬਰ ਵੈਨਕੋਵਰ ਦੇ ਅਖਬਾਰਾ ਦੀ ਹਿੱਡ ਲਾਈਨ ਬਣ ਗਈ। ਨਾਲ ਨਾਲ ਅਖਬਾਰ ਵਾਲਿਆਂ ਨੇ ਮਸਾਲਾ ਲਗਾਂ ਕੇ ਲਿਖਿਆ ਕਿ “ਕਨੇਡਾ ਤੇ ਹਿੰਦੋਸਤਾਨੀਆਂ ਦਾ ਹਮਲਾ”। ਇਹ ਖਬਰ ਪੜਕੇ ਕਨੇਡਾ ਗੌਰਮਿੰਟ ਜਹਾਜ ਦੀ ਉਡੀਕ  ਕਰਨ ਲੱਗੀ ਕਿ ਕਦੋ ਜਹਾਜ ਆਵੇ ਤੇ ਅਸੀ ਵਾਪਸ ਕਰੀਏ,ਦੂਜੇ ਪਾਸੇ ਵੈਨਕੋਵਰ ਦੇ ਗੁਰਦਵਾਰਾ ਸਹਿਬ ਵਿਖੇ ਮੀਟਿੰਗਾਂ ਹੋਣ ਲੱਗੀਆਂ ਕਿ ਕਦੋ ਜਹਾਜ ਆਵੇ ਤੇ ਅਸੀ ਵਾਪਸ ਜਾਣ ਤੋ ਰੋਕੀਏ। ਸੋ ਗੁਰਦਵਾਰਾ ਕਮੇਟੀ ਨੇ ਜਿੰਨਾ ਹੋ ਸਕਿਆ ਕਾਮਾ ਗਾਟਾ ਮਾਰੂ ਦੇ ਮੁਸਾਫਰਾਂ ਵਾਸਤੇ ਪੈਸਾ ਇਕੱਠਾ ਕੀਤਾ।

14 ਅਪ੍ਰੈਲ ਨੂੰ ਯੋਕੋਹਾਂਮਾਂ ਜਾਪਾਨ ਪਹੁੰਚ ਗਿਆ। ਭਾਈ ਬਲਵੰਤ ਸਿੰਘ ਵੀ ਮੂਜੀ ਤੋ ਕੋਬੇ(ਜਾਪਾਨ) ਦਾ ਸਫਰ ਕਰ ਰਿਹਾ ਸੀ ਉਸਨੇ ਵੀ ਗੋਰਿਆਂ ਦੀ ਚਾਲ ਬਾਰੇ ਦੱਸਿਆ।ਗਿਆਨੀ ਭਗਵਾਨ ਸਿੰਘ ਵੀ ਜਪਾਨ ਤੋ ਦੀ ਯੋਕੋਹਾਮਾਂ ਬੰਦਰਗਾਹ ਤੋ ਚੜਿਆ ਸੀ ਉਸਨੂੰ 9 ਂਨਵੰਬਰ 1913 ਨੂੰ ਕਨੇਡਾ ਤੋ ਡੀਪੋਰਟ ਕਰ ਦਿੱਤਾ। ਪ੍ਰੋਫੈਸਰ ਬਰਕਤ ਉਲਾ ਜੋ ਕਿ ਹਿੰਦੋਸਤਾਨੀ ਯੂਨੀਵਰਸਿਟੀ ਟੋਕੀਓ ਵਿੱਚ ਸੀ ਉਹ ਵੀ ਕਾਮਾਗਾਟਾ ਮਾਰੂ ਦੇ ਯਾਤਰੀਆਂ ਨੁੰ ਮਿਲਿਆ। ਜਾਪਾਨ ਪਹੁੰਚਣ ਤੇ ਕੁੱਲ ਮਿਲਾ ਕੇ 376 ਬੰਦੇ ਹੋ ਗਏ ਕਿਉਕਿ ਕੁਛ ਬੰਦੇ ਛੰਘਈ ਤੋ ਵੀ ਚੜੇ ਸਨ। ਸੋ 3 ਮਈ ਨੂੰ 376 ਬੰਦੇ ਲੈ ਕੇ ਬੰਦਰਗਾਹ‘ਬੁਰਾਡ ਇਨ ਲਿਟ’ ਵੈਨਕੋਵਰ ਦੇ ਨੇੜੇ 23 ਮਈ ਨੂੰ ਪਹੁੰਚ ਗਿਆ। ਪਰ ਉਥੇ ਪਹੁੰਚਦੇ ਹੀ Ship ਨੂੰ ਹਥਿਆਰ ਬੰਦ ਫੌਜ ਨੇ ਕੈਦ ਕਰ ਲਿਆ ਗਿਆ

ਸਮੁੰਦਰ ਦੇ ਕਿਨਾਰੇ ਦੀ ਕਮੇਟੀ ਨੇ ਜਿੰਨਾਂ ਵਿੱਚ ਹੂਸੈਨ ਰਹੀਮ ਤੇ ਸੋਹਨ ਲਾਲ ਪਾਠਕ ਸਨ ਇਹਨਾਂ ਨੇ  ਵੈਨਕੋਵਰ ਡੋਮੀਨੀਅਨ ਹਾਲ ਵਿੱਚ ਧਰਨਾਂ ਦਿੱਤਾ ਉਥੇ ਕਨੇਡਾ ਤੇ ਅਮਰੀਕਾ ਦੀ ਮੀਟਿੰਗ ਸੀ। ਉਹਨਾਂ ਨੂੰ ਇਹ ਕਿਹਾ ਅਸੀ ਏਸ਼ੀਅਨ ਨਹੀ ਅਸੀ ਬ੍ਰਿਟਿਸ਼ ਇੰਡੀਅਨ ਹਾਂ। ਪਰ ਗੋਰੇ ਫਿਰ ਵੀ ਨਾਂ ਮਂਨੇ ।ਸਮੁੰਦਰ ਕਿਨਾਰਾ ਕਮੇਟੀ ਨੇ 22,000 ਡਾਲਰ ਸਿੱਪ ਵਾਲਿਆਂ ਵਾਸਤੇ ਖਾਂਣ ਪੀਣ ਤੇ ਕਾਨੂੰਨੀ ਕਾਰਵਾਈ ਕਰਨ ਵਾਸਤੇ ਇਕੱਠਾ ਕੀਤਾਂ। ਗੁਰਦਵਾਰਾ ਕਮੇਟੀ ਨੇ ਵੀ ਵਕੀਲ ਕੀਤੇ ਕਿ ਅਸੀ ਆਵਦੇ ਭਰਾਵਾਂ ਨੂੰ ਵਾਪਸ ਨਹੀ ਜਾਣ ਦੇਣਾਂ ਪਰ ਕਨੇਡਾ ਗੌਰੰਿਮੰਟ ਨੇ ਂਕਾਮਾ ਗਾਟਾ ਮਾਰੂ ਜਹਾਜ ਨੂੰ ਟੋ ਕਰਕੇ ਇੰਡੀਆ ਵੱਲ ਤੋਰਨ ਦੀ ਕੋਸਿ਼ਸ਼ ਕੀਤੀ ਟੋ ਵਾਲਾ ਜਹਾਜ ਆ ਗਿਆ। ਤਾਂ ‘ਕਾਂਮਾਂ ਗਾਟਾ ਮਾਰੂ’ ਦੇ ਯਾਤਰੀ ਭੜਕ ਪਏ ਤੇ। ਭੜਕੇ ਤਾਂ ਇਹ ਪਹਿਲਾਂ ਹੀ ਸਨ ਟੋ ਵਾਲੀ ਕਾਰਵਾਈ ਨੇ ਹੋਰ ਬਲਦੀ ਤੇ ਤੇਲ ਪਾ ਦਿੱਤਾ। ਗੁੱਸੇ ਹੋਏ ਮੁਸਾਫਰਾਂ ਨੇ ਜਹਾਜ ਦੇ ਕੋਲੇ ਤੇ ਇੱਟਾਂ ਰੋੜੇ ਟੋ ਵਾਲਿਆਂ ਨੁੰ ਮਾਰਨੇ ਸੁਰੂ ਕਰ ਦਿੱਤੇ। ਜੋ ਵੀ ਜਹਾਜ ਵਾਲਿਆਂ ਨੂੰ ਮਿਲਿਆ ਉਹੋ ਟੋ ਕਰਨ ਵਾਲੇ ਜਹਾਜ ਵੱਲ ਮਾਰਨਾ ਸੁਰੂ ਕਰ ਦਿੱਤਾ। ਜੋ 1500 ਟਨ ਕੋਲਾ ਵੇਚਣ ਵਾਸਤੇ ਲਿਆ ਸੀ ਬਾਬਾ ਗੁਰਦਿਤ ਸਿੰਘ ਨੇ ਸੋਚਿਆ ਕਿ ਇਹ ਹੁਣ ਵਿਕਣਾਂ ਤਾਂ ਨਹੀ । ਹੁਣ ਇਸਤੋ ਹਥਿਆਰ ਦਾ ਕੰਮ ਲਵੋ ਸੋ ਜਹਾਜ ਵਿੱਚ ਕੋਲੇ ਗੋਰਿਆਂ ਦੇ ਮਾਰਨ ਵਾਸਤੇ ਆਮ ਸਨ ਕੁਛ ਆਦਮੀ ਗੋਰਿਆਂ ਤੇ ਕੋਲੇ ਚਲਾ ਚਲਾ ਕੇ ਮਾਰ ਰਹੇ ਸਨ ਤੇ ਕੁਛ ਆਦਮੀ ਭੱਜ ਭੱਜ ਕੇ ਕੋਲੇ ਜਹਾਜ ਅੰਦਰੋ ਕੋਲਿਆ ਦੀ ਸਪਲਾਈ ਕਰ ਰਹੇ ਸਨ। ਤੇ ਇਹ ਬੇਪ੍ਰਵਾਹ ਹੋਕੇ ਕੋਲਿਆਂ ਨਾਲ ਗੋਰਿਆਂ ਤੇ ਹਮਲਾ ਕਰਦੇ ਰਹੇ। ਆਖਰ ਕਾਰ ਗੋਰੇ ਭੱਜ ਗਏ।
ਐਥੈ ਮੈਨੂੰ ਸ਼ਾਹ ਮੁਹੰਮਦ ਦੀਆਂ ਲਿਖੀਆਂ ਲਾਈਨਾਂ ਯਾਦ ਆ ਗਈਆਂ ਜੋ ਕਿ ਉਸਨੇ “ਜੰਗ ਸਿੰਘਾਂ ਤੇਅੰਗਰੇਜ਼ਾਂ” ਵਿੱਚ ਸਿੱਖਾਂ ਦੀ ਬਹਾਦਰੀ ਬਾਰੇ ਇਓ  ਲਿਖਿਆ ਹੈ-
“ਆਈਆ ਪਲਟਣਾਂ ਬੀੜ ਕੇ ਤੋਪਖਾਂਨੇ,ਅੱਗੋ ਸਿੰਘਾਂ ਨੇ ਪਾਸੜੇ ਤੋੜ ਸੁੱਟੇ।
ਮੇਵਾ ਸਿੰਘ ਤੇ ਮਾਘੇ ਖਾਂ ਹੋਏ ਸਿੱਧੇ,ਹੱਲੇ ਤਿੰਨ ਫਰੰਗੀਆ ਦੇ ਮੋੜ ਸੁੱਟੇ।
ਸ਼ਾਂਮ ਸਿੰਘ ਸਰਦਾਰ ਅਟਾਰੀ ਵਾਲੇ ਬੰਨ ਸ਼ਾਸ਼ਤਰੀ ਜੋੜ ਵਿਛੋੜ ਸੁੱਟੇ।
ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ ”।
ਟੋ ਕਰਨ ਦੀ ਕਾਰਵਾਈ ਰੁਕ ਗਈ ਮੁਸਾਫਰਾਂ ਨੂੰ ਸੁਖ ਦਾ ਸਾਹ ਆਇਆ। ਦੂਜੇ ਦਿਨ ਫਿਰ ਇਹ ਖਬਰ ਅਖਬਾਰਾਂ ਦੀ ਹਿੱਡ ਲਾਈਨ ਗਈ ਹਿੰਦੋਸਤਾਨੀਆ ਨੇ ਕਾਮਾ ਗਾਟਾ ਮਾਰੂ ਜਹਾਜ ਨੂੰ ਟੋ ਕਰਨ ਆਏ ਗੋਰਿਆਂ ਨੂੰ ਇੱਟਾਂ ਰੋੜਿਆ ਨਾਲ ਹਮਲਾ ਕਰਕੇ ਖਦੇੜ ਦਿੱਤਾ। ਤੇ ਗੋਰਿਆਂ ਨੂੰ ਮੂੰਹ ਦੀ ਖਾਂਣੀ ਪਈ।

ਇਸ ਗਦਰ ਕਾਰਵਾਈ ਨੇ ਕਨੇਡਾ ਗੌਰਮਿੰਟ ਨੂੰ ਫਿਕਰਾਂ ਵਿੱਚ ਪਾ ਦਿੱਤਾ ਤੇ ਸੋਚਣ ਤੇ ਮਜਬੂਰ ਕਰ ਦਿੱਤਾ। ਵੈਨਕੋਵਰ ਦੇ ਪਾਣੀ ਵਿੱਚ ਜਹਾਜ ਲਗਤਾਰ ਦੋ ਮਹੀਨੇ ਖੜਾ ਰਿਹਾ। ਇਸ ਗਦਰ ਕਰਕੇ ਤੇ ਕਨੇਡਾ ਦੇ ਸਿੰਘਾਂ ਨੇ ਕਾਨੂੰਨੀ ਕਾਰਵਾਈ ਕਰਕੇ ਸਿਰਫ 24 ਬੰਦਿਆਂ ਨੂੰ ਕਨੇਡਾ ਵਿੱਚ ਵੜਨ ਦਾ ਹੁਕਮ ਦਿੱਤਾ ਬਾਕੀਆਂ ਨੂੰ 23 ਜੁਲਾਈ ਨੁੰ ਵਾਪਸ ਕਲਕੱਤੇ ਭੇਜ ਦਿੱਤਾ।

26 ਸਤੰਬਰ ਨੁੰ ਜਹਾਜ ਕਲਕੱਤੇ ਪਹੁੰਚ ਗਿਆ ਊਥੇ ਜਹਾਜ ਨੂੰ ਗੰਨ ਬੋਟ(ਬੰਦੁਕਾਂ ਵਾਲੀ ਕਿਸ਼ਤੀ) ਨੇ ਕੈਦ ਕਰ ਲਿਆ। ਤੇ ਕਿਹਾ ਤੇ ਕਲਕੱਤੇ ਤੋ 17 ਮੀਲ ਦੂਰ ਬਜ ਬਜ ਘਾਟ ਤੇ ਲਿਜਾ ਜਹਾਜ ਖੜਾ ਕਰ ਦਿੱਤਾ। ਤੇ ਹੁਕਮ ਕੀਤਾ ਸਾਰੇ ਰੇਲ ਗੱਡੀ ਵਿੱਚ ਬੈਠੋ ਤੁਹਾਨੂੰ ਪੰਜਾਬ ਭੇਜਣਾਂ ਹੈ ਤੇ ਜਹਾਜ ਤੋ ਉਤਾਰ ਲਏ। ਪਰ ਯਾਤਰੀ ਪੰਜਾਬ ਨਹੀ ਸਨ ਜਾਣਾਂ ਚਾਹੁੰਦੇ ਇੱਕ ਤਾਂ ਇਹਨਾਂ ਗੁਰੁ ਗ੍ਰੰਥ ਸਾਹਿਬ ਗੁਰਦਵਾਰੇ ਵਾਪਸ ਕਰਨਾਂ ਸੀ ਜੋ ਇਹ ਲੈਕੇ ਗਏ ਸਨ ਦੂਸਰਾ ਕਲਕੱਤੇ ਦੇ ਗਵਰਨਰ ਨੂੰ ਮਿਲਣਾਂ ਸੀ ਤੀਜਾ ਕਈਆਂ ਦਾ ਕਾਰੋਬਾਰ ਕਲਕੱਤੇ ਵਿੱਚ ਸੀ ਉਹ ਪੰਜਾਬ ਜਾਕੇ ਖੁਸ ਨਹੀ ਸਨ ਚੌਥਾਂ 9 ਮਹੀਨੇ ਜਹਾਜ ਵਿੱਚ ਰਹਿ ਕੇ ਕੱਪੜੇ ਪਾਟ ਗਏ ਸਨ ਜੁੱਤੀਆਂ ਟੁੱਟ ਗਈਆਂ ਸਨ। ਜੇਬਾਂ ਵੀ ਖਾਲੀ ਸਨ ਸੋਚਦੇ ਸੀ ਮਿਹਨਤ ਮਜਦੁਰੀ ਕਰਕੇ ਨਵੇ ਕੱਪੜੇ ਪਾਕੇ ਜਾਂਵਾਂਗੇ ਪਰ ਸਭ ਤੋ ਜਰੂਰੀ ਗੁਰੁ ਗ੍ਰੰਥ ਸਹਿਬ ਨੂੰ ਗੁਰਦਵਾਰਾ ਸਹਿਬ ਪਹੁੰਚਾਉਣਾਂ ਸੀ ਪਰ ਗੋਰੇ ਨਹੀ ਮੰਨੇ ਗੋਰਿਆਂ ਨੁੰ ਕੋਈ ਪ੍ਰਵਾਹ ਨਹੀ ਸੀ ਕਿ ਇਹ ਕੀ ਚਾਹੁੰਦੇ ਹਨ। ਜਦੋ ਰੇਲ ਗੱਡੀ ਵਿੱਚ ਬੈਠਣ ਬਾਬੇ ਗੁਰਦਿੱਤ ਸਿੰਘ ਨੇ ਇਨਕਾਰ ਕਰ ਦਿੱਤਾ ਤਾਂ  ਗੋਰਿਆਂ ਨੇ ਕਿਹਾ ਵਾਪਸ ਜਹਾਜ ਵਿੱਚ ਚੜੋ ਤਾਂ ਬਾਬੇ ਨੇ ਵਾਪਸ ਜਹਾਜ ਚੜਨ ਤੋ ਕੋਰਾ ਜਵਾਬ ਦੇ ਦਿੱਤਾ । ਫਿਰ ਇੱਕ ਪੁਲੀਸ ਵਾਲੇ ਨੇ ਬਾਬਾ ਗੁਰਦਿੱਤ ਸਿੰਘ ਦੇ ਡੰਡਾ ਮਾਰਿਆ ਤਾਂ ਸਾਰੇ ਯਾਤਰੀਆਂ ਨੇ ਵਿਰੋਧ ਕੀਤਾ ਤਾਂ ਪੂ਼ਲੀਸ ਨੇ ਫਾਇਰ ਖ੍ਹੋਲ ਦਿੱਤਾ ਜਿਸ ਵਿੱਚ 20 ਬੰਦੇ ਮਾਰੇ ਗਏ 9 ਜ਼ਖਮੀ ਹੋ ਗਏ। ਬਾਬਾ ਅਮਰ ਸਿੰਘ ਨਿਹੰਗ ਨੂੰ ਕੈਦ ਕਰ ਲਿਆ ਗਿਆ ਤੇ ਜ੍ਹੇਲ ਵਿੱਚ ਕੁੱਟ ਕੁੱਟ ਕੇ ਮਾਰ ਦਿੱਤਾ। ਉਦੋ ਨਿਹੰਗ ਸਿੰਘ ਵੀ ਸਿੱਖੀ ਸਿਦਕ ਦੇ ਪੁਰੇ ਸਨ ਅੱਜ ਦੇ ਨਿਹਿੰਗ ‘ਪੂਹਲੇ’ ਵਗਰੇ ਨਹੀ ਸਨ। ਸਾਰਿਆਂ ਨੰ ‘ਬਜ ਬਜ ਘਾਟ’ ਤੋ ਬੰਦੀ ਬਣਾਂ ਕੇ ਪੰਜਾਬ ਭੇਜ ਦਿੱਤੇ। ਪਰ ਬਾਬਾ ਗੁਰਦਿੱਤ ਸਿੰਘ  ਕਿਵੇ ਨਾਂ ਕਿਵੇ ਪੁਲੀਸ ਦੇ ਘੇਰੇ ਨੂੰ ਤੋੜ ਕੇ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ। ਤੇ ਰੂਹ ਪੋਸ਼ ਹੋ ਗਿਆ,  1922 ਤੱਕ ਰੂਹ ਪੋਸ਼ ਹੋਇਆ ਰਿਹਾ। ਮਤਲਬ 8 ਸਾਲ ਅੰਡਰ ਗ੍ਰਾਊਡ ਰਿਹਾ। ਪਰ ਮਹਾਤਮਾਂ ਗਾਂਧੀ ਦੇ ਕਹਿਣ ਤੇ ਪੁਲੀਸ ਦੇ ਪੇਸ਼ ਹੋ ਗਿਆ। ਊਸਨੁੰ 5 ਸਾਲ ਦੀ ਕੈਦ ਹੋਈ । ਕੈਦ ਕੱਟਣ ਤੋ ਬਾਅਦ ਬਾਬਾ ਗੁਰਦਿੱਤ ਸਿੰਘ ਜੀ ਕਿੱਥੇ ਰਹੇ ਤੇ ਕਿਵੇ ਰਹੇ ਦੁੱਖ ਵਿੱਚ ਰਹੇ ਜਾਂ ਸੁੱਖ ਵਿੱਚ,ਹਾਂਗ ਕਾਂਗ ਦੁਬਾਰਾ ਆਏ ਕਿ ਨਹੀ, ਇਸ ਬਾਰੇ ਮੈਨੂੰ ਕੁਛ ਪਤਾ ਨਹੀ,ਪਰ ਮੈਨੁੰ ਐਨਾਂ ਪਤਾ ਹੈ ਕਿ ਉਹ ਮਹਾਨ ਯੋਧਾ 24-7-1954 ਨੂੰ ਇਸ ਦੁਨੀਆਂ ਨੂੰ ਆਖਰੀ ਫਤਹਿ ਗਜਾ ਕੇ ਤੁਰ ਗਿਆ ।

ਪਰ ਮੈਨੂੰ ਬਹੁਤ ਅਫਸੋਸ ਨਾਲ ਲਿਖਣਾ ਪੈਦਾ ਹੈ  ਬਾਬਾ ਗੁਰਦਿੱਤ ਸਿੰਘ ਜੀ ਦੀ ਫੋਟੋ ਕਿਸੇ ਘਰ ਨਹੀ ਜਿਸਨੇ ਹਾਂਗ ਕਾਂਗ ਗੁਰਦਵਾਰਾ ਸਹਿਬ ਨੂੰ ਇਤਹਾਸਕ ਗੁਰਦਵਾਰਾ ਸਹਿਬ ਬਣਾਂ ਦਿੱਤਾ ਤੇ ਸਾਡੇ ਵਾਸਤੇ ਕਨੇਡਾ ਦਾ ਰਾਹ ਖ੍ਹੋਲਿਆ। ਕਾਂਮਾ ਗਾਟਾ ਮਾਰੂ ਨੂੰ ਵਾਪਸ ਮੋੜਨ ਤੇ ਅਪ੍ਰੈਲ 2008 ਨੂੰ ਐਮ ਪੀ ਡਾਕਟਰ ਰੁਬੀ ਨੇ ਮੁਆਫੀ  ਮੰਗੀ। ਬ੍ਰਿਟਿਸ਼ ਕੋਲੰਬੀਆਂ ਦੇ ਪ੍ਰਧਾਂਨ ਮੰਤਰੀ ‘ਸਟੀਫਨ ਹਾਰਫਰ’ ਨੇ ਸਿੱਖਾਂ ਕੋਲੋ ਮੁਆਫੀ ਮੰਗੀ। 3 ਅਗਸਤ 2008 ਬ੍ਰਿਟਿਸ਼ ਕੋਲੰਬੀਆ ਦ ਗੌਰਮਿੰਟ ਨੇ ਹਰ ਇੱਕ ਤੋ ਮਆਫੀ ਮੰਗੀ ਕਿ ਸਾਨੂੰ ਕਾਂਮਾਂ ਗਾਟਾ ਮਾਰੂ ਦੇ ਮੁਸਾਫਰਾਂ ਨਾਲ ਬਦਸਲੂਕੀ ਨਹੀ ਸੀ ਕਰਨੀ ਚਾਹੀਦੀ। ਕਿਉਕਿ ਉਹ ਦੇਖ ਰਹੇ ਹਨ ਕਿ ਇਹ ਇੱਕ ਮਿਨੀ ਪੰਜਾਬ ਹੈ ,ਜੇ ਇਹ ਮਿਨੀ ਪੰਜਾਬ ਹੀ ਬਣਨਾ ਸੀ ਤਾਂ ਅਸੀ ਕਿੳ ‘ਕਾਮਾਗਾਟਾ ਮਾਰੂ’ ਦੇ  ਮੁਸਾਫਰਾਂ ਵਾਪਸ ਭੇਜ ਕੇ ਵਿਚਾਰਿਆਂ ਨੂੰ ਕਲਕੱਤੇ ਦੇ ‘ਬਜ ਬਜ ਘਾਟ’ ਤੇ ਗੋਲੀਆਂ ਦਾ ਨਿਸ਼ਾਨਾਂ ਬਣਵਾਇਆ!