ਕਾਮਾਗਾਟਾ ਮਾਰੂ ਦੇ ਸ਼ਹੀਦਾਂ ਦੀ ਯਾਦ ਹਾਂਗਕਾਂਗ ਚ ਹਾਕੀ ਟੂਰਨਾਮੈਂਟ

0
252
ਕਾਮਾਗਾਟਾ ਮਾਰੂ ਦੇ ਸ਼ਹੀਦਾਂ ਦੀ ਯਾਦ ਹਾਂਗਕਾਂਗ ਚ ਹਾਕੀ ਟੂਰਨਾਮੈਂਟ

ਹਾਂਗਕਾਂਗ: (ਢੁੱਡੀਕੇ): ਇਥੇ ਹਾਂਗਕਾਂਗ ਵਿੱਚ ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋਂ ਕਾਮਾਗਾਟਾ ਮਾਰੂ ਦੇ ਸ਼ਹੀਦਾਂ ਦੀ ਯਾਦ ਚ ਹਰ ਸਾਲ ਦੀ ਤਰਾਂ ਸਲਾਨਾ 13ਵਾਂ ਕਾਮਾਗਾਟਾ ਮਾਰੂ ਯਾਦਗਾਰੀ ਹਾਕੀ ਟੂਰਨਾਮੈਂਟ 1 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਹਾਕੀ ਦੀਆਂ ਪ੍ਰੀਮੀਅਰ ਡਵੀਜਨ ਦੀਆਂ ਸਾਰੀਆਂ ਟੀਮਾਂ ਭਾਗ ਲੈ ਰਹੀਆਂ ਹਨ, ਇਸ ਸਾਲ ਵੀ ਹਰ ਸਾਲ ਦੀ ਤਰਾਂ ਕੁੜੀਆਂ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਹਨ, ਕਲੱਬ ਦੇ ਸਪੋਰਟਸ ਇੰਚਾਰਜ ਬਿੱਲੂ ਦਿਓਲ ਨੇ ਦੱਸਿਆ ਕਿ ਇਹ ਟੂਰਨਾਮੈਂਟ ਹਰ ਸਾਲ ਹਾਂਗਕਾਂਗ ਦੀਆਂ ਸਾਰੀਆਂ ਪੰਜਾਬੀ ਹਾਕੀ ਕਲੱਬਾਂ ਤੇ ਸਾਰੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਤੇ ਵਿਸ਼ੇਸ਼ ਸਹਿਯੋਗ ਹਾਂਗਕਾਂਗ ਹਾਕੀ ਐਸੋਸੀਸ਼ਨ ਵੱਲੋਂ ਦਿੱਤਾ ਜਾਂਦਾ ਹੈ, ਜਿੱਤਣ ਵਾਲੀਆਂ ਟੀਮਾਂ ਨੂੰ ਨਗਦ ਇਨਾਮ ਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਇਸ ਨਿਸ਼ਕਾਮ ਸੇਵਾ ਲਈ ਸਹਿਯੋਗੀ ਸੱਜਣਾਂ ਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ। ਗੁਰੂ ਕਾ ਲੰਗਰ ਅਤੁੱਟ ਵਰਤੇਗਾ।  ਕਾਮਾਗਾਟਾ ਮਾਰੂ ਦੇ ਸ਼ਹੀਦਾਂ ਦੀ ਯਾਦ ਹਾਂਗਕਾਂਗ ਚ ਹਾਕੀ ਟੂਰਨਾਮੈਂਟ