ਅਮਰੀਕਾ ਚੀਨ ਨਾਲ ਵਪਾਰ ਕਰਾਰ ਉਤੇ ਅੱਗੇ ਗੱਲਬਾਤ ਨੂੰ ਤਿਆਰ

0
304

ਓਸਾਕਾ : ਅਮਰੀਕਾ ਵਪਾਰ ਵਿਵਾਦ ਵਿਚ ਚੀਨ ਨਾਲ ਅੱਗੇ ਹੋਰ ਗੱਲਬਾਤ ਲਈ ਤਿਆਰ ਹੈ, ਪ੍ਰੰਤੂ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਕਰਾਰ ਲਈ ਦੋਵਾਂ ਦੇਸ਼ਾਂ ਦੇ ਉਚ ਆਗੂਆਂ ਨੂੰ ਇਸ ਮਹੀਨੇ ਦੇ ਅੰਤ ਵਿਚ ਹੋਣ ਵਾਲੀ ਮੀਟਿੰਗ ਤੱਕ ਉਡੀਕ ਕਰਨੀ ਹੋਵੇਗੀ। ਅਮਰੀਕਾ ਦੇ ਵਿੱਤ ਮੰਤਰੀ ਸਟਵੀਨ ਮਨੂਸ਼ਿਨ ਨੇ ਸ਼ਨੀਵਾਰ ਨੂੰ ਇਹ ਗੱਲ ਕਹੀ।

ਜੀ–20 ਦੇ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਦੇ ਪ੍ਰਮੁੱਖਾਂ ਦੀ ਮੀਟਿੰਗ ਮੌਕੇ ਪੱਤਰਕਾਰਾਂ ਨਾਲ ਅਲੱਗ ਤੋਂ ਗੱਲਬਾਤ ਵਿਚ ਅਮਰੀਕਾ ਦੇ ਵਿੱਤ ਮੰਤਰੀ ਸਟੀਵਨ ਮਨੂਸ਼ਿਨ ਨੇ ਕਿਹਾ ਕਿ ਜੇਕਰ ਇਸ ਬਾਰੇ ਸਮਝੌਤਾ ਨਹੀਂ ਹੁੰਦਾ ਤਾਂ ਅਮਰੀਕਾ ਡਿਊਟੀ ਨੂੰ ਅੱਗੇ ਵਧਾਵੇਗਾ।

ਉਨ੍ਹਾਂ ਕਿਹਾ ਕਿ ਅਸੀਂ ਇਕ ਇਤਿਹਾਸਕ ਕਰਾਰ ਵੱਲ ਹਾਂ। ਜੇਕਰ ਉਹ ਗੱਲਬਾਤ ਦੀ ਮੇਜ ਉਤੇ ਆਉਂਦੇ ਹਨ ਅਤੇ ਇਸ ਕਰਾਰ ਨੂੰ ਉਨ੍ਹਾਂ ਸ਼ਰਤਾਂ ਉਤੇ ਪੂਰਾ ਕਰਨਾ ਚਾਹੁੰਦੇ ਹਨ ਜਿਨ੍ਹਾਂ ਉਤੇ ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਇਹ ਚੰਗੀ ਗੱਲ ਹੋਵੇਗੀ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਜਿਵੇਂ ਰਾਸ਼ਟਰਪਤੀ ਨੇ ਗਕਿਹਾ ਕਿ ਅਸੀਂ ਡਿਊਟੀ ਅੱਗੇ ਵਧਾਵਾਂਗੇ।

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨਾਲ ਓਸਾਕਾ ਵਿਚ ਜੀ–20 ਸ਼ਿਖਰ ਮੀਟਿੰਗ ਵਿਚ 28–29 ਜੂਨ ਨੂੰ ਮੀਟਿੰਗ ਹੋ ਸਕਦੀ ਹੈ। ਮਨੂਸ਼ਿਨ ਨੇ ਸੰਕੇਤ ਦਿੱਤੇ ਹਨ ਕਿ ਇਸ ਕਰਾਰ ਉਤੇ ਕੁਝ ਸਹਿਮਤੀ ਇਸੇ ਮੀਟਿੰਗ ਵਿਚ ਬਣਨ ਦੀ ਸੰਭਾਵਨਾ ਹੈ।