ਚੀਨ ਦੀ ਮੰਗ ਅੱਗੇ ਝੁਕਿਆ ਏਅਰ ਇੰਡੀਆ,

0
341

ਨਵੀਂ ਦਿੱਲੀ -ਚੀਨੀ ਤਾਈਵਾਨ ਨੂੰ ਆਪਣਾ ਹਿੱਸਾ ਮੰਨਦੇ ਹਨ, ਹਾਲਾਂਕਿ ਤਾਈਵਾਨ 1949 ਤੋਂ ਆਪਣੀ ਸਰਕਾਰ ਅਲਗ ਚਲਾ ਰਿਹਾ ਹੈ | ਸਰਕਾਰੀ ਜਹਾਜ਼ ਕੰਪਨੀ ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਹੁਣ ਤਾਈਵਾਨ ਲਿਖਿਆ ਨਜ਼ਰ ਨਹੀਂ ਆਵੇਗਾ | ਚੀਨ ਦੀ ਮੰਗ ਅੱਗੇ ਝੁਕਦੇ ਹੋਏ ਏਅਰ ਇੰਡੀਆ ਨੇ ਆਪਣੀ ਵੈੱਬਸਾਈਟ ‘ਤੇ ਤਾਈਵਾਨ ਦਾ ਨਾਂਅ ਬਦਲ ਕੇ ਤਾਈਪੇ ਕਰਨ ਦਾ ਫੈਸਲਾ ਕੀਤਾ ਹੈ | ਮੰਨਿਆ ਜਾ ਰਿਹਾ ਹੈ ਕਿ ਭਾਰਤ ਨੇ ਇਹ ਕਦਮ ਚੀਨ ਨਾਲ ਸਬੰਧ ਸੁਧਾਰਨ ਲਈ ਚੁੱਕਿਆ ਹੈ | ਦੱਸਣਯੋਗ ਹੈ ਕਿ ਚੀਨੀ ਪ੍ਰਸਾਸ਼ਨ ਨੇ ਏਅਰਲਾਈਨਜ਼ ਨੂੰ ਨਾਂਅ ਬਦਲਣ ਲਈ 25 ਜੁਲਾਈ ਤੱਕ ਦਾ ਸਮਾਂ ਦਿੱਤਾ ਸੀ ਤੇ ਇਹ ਗੱਲ ਨਾ ਮੰਨਣ ‘ਤੇ ਏਅਰਲਾਈਨਜ਼ ਿਖ਼ਲਾਫ਼ ਕਾਰਵਾਈ ਦੀ ਗੱਲ ਕਹੀ ਸੀ | ਚੀਨ ਤਾਈਵਾਨ ਦੀ ਆਜ਼ਦੀ ਨੂੰ ਮਾਨਤਾ ਨਹੀਂ ਦਿੰਦਾ, ਇਸ ਲਈ ਅੰਤਰਰਾਸ਼ਟਰੀ ਸੰਗਠਨਾਂ ਦੁਆਰਾ ਤਾਈਵਾਨ ਦਾ ਨਾਂਅ ਤਾਈਪੇ ਲਿਆ ਜਾਂਦਾ ਹੈ |