ਨਿਊਯਾਰਕ— ਸੰਯੁਕਤ ਰਾਸ਼ਟਰ ‘ਚ ਅਮਰੀਕਾ ਦੀ ਦੂਤ ਨਿੱਲੀ ਹੈਲੀ ਭਾਰਤੀ ਦੇ ਦੋ ਦਿਨਾਂ ਦੌਰੇ ‘ਤੇ ਅੱਜ ਰਵਾਨਾ ਹੋਵੇਗੀ। ਇਸ ਦੌਰਾਨ ਉਹ ਭਾਰਤ ਦੇ ਸੀਨੀਅਰ ਸਰਕਾਰੀ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰੇਗੀ ਤੇ ਕਾਰੋਬਾਰੀਆਂ ਤੇ ਵਿਦਿਆਰਥੀਆਂ ਨੂੰ ਵੀ ਸੰਬੋਧਿਤ ਕਰੇਗੀ। ਇਥੇ ਸਥਿਤ ਅਮਰੀਕੀ ਮਿਸ਼ਨ ਦੇ ਇਕ ਬਿਆਨ ਮੁਤਾਬਕ ਹੈਲੀ 26 ਜੂਨ ਤੋਂ 28 ਜੂਨ ਤੱਕ ਦਿੱਲੀ ‘ਚ ਮੌਜੂਦ ਰਹੇਗੀ।
ਅਮਰੀਕਾ ਦੇ ਸਾਂਝੇ ਮੁੱਲਾਂ ਤੇ ਭਾਰਤ ਦੇ ਲੋਕਾਂ ਦੇ ਨਾਲ ਮਜ਼ਬੂਤ ਰਿਸ਼ਤਿਆਂ ‘ਤੇ ਜ਼ੋਰ ਦੇਣ ਲਈ ਉਹ ਸੀਨੀਅਰ ਅਧਿਕਾਰੀਆਂ, ਗੈਰ-ਸਰਕਾਰੀ ਸੰਗਠਨ ਚਲਾਉਣ ਵਾਲਿਆਂ ਤੋਂ ਇਲਾਵਾ ਵੱਖ-ਵੱਖ ਧਾਰਮਿਕ ਭਾਈਚਾਰਿਆਂ ਦੇ ਲੋਕਾਂ ਨਾਲ ਵੀ ਮਿਲੇਗੀ।