ਦੋਰਾਂਗਲਾ, 11 ਅਕਤੂਬਰ -ਅੱਜ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ ਹੋ ਰਹੀਆਂ ਚੋਣਾਂ ਵਿਚ ਵੋਟਰਾਂ ਨੂੰ ਆਪਣੀ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਲਈ ਸਰਹੱਦੀ ਪਿੰਡ ਗਾਹਲੜੀ ਦੇ ਬੂਥ ਨੰਬਰ 27 ਅਤੇ 28 ਨੂੰ ਮਾਡਲ ਬੂਥ ਵਜੋਂ ਵਿਕਸਿਤ ਕੀਤਾ ਗਿਆ। ਇਸ ਮੌਕੇ ਬੂਥ ਨੂੰ ਪੂਰੀ ਤਰ੍ਹਾਂ ਸਵਾਗਤੀ ਗੇਟ ਬਣਾ ਕੇ ਸਜਾਇਆ ਗਿਆ ਅਤੇ ਰਸਤੇ ਵਿਚ ਮੈਟ ਵੀ ਵਿਛਾਇਆ ਗਿਆ। ਇਸ ਤੋਂ ਇਲਾਵਾ ਹਰੇਕ ਵੋਟ ਪਾਉਣ ਲਈ ਆਉਣ ਵਾਲੇ ਵਿਅਕਤੀ ਲਈ ਪਾਣੀ ਅਤੇ ਚਾਹ ਦਾ ਪ੍ਰਬੰਧ ਵੀ ਕੀਤਾ ਗਿਆ। ਬਲਾਕ ਦੋਰਾਂਗਲਾ ਵਿਚ ਇਕੋ ਇਕ ਬਣਾਇਆ ਇਹ ਮਾਡਲ ਬੂਥ ਕਾਫ਼ੀ ਖਿੱਚ ਦਾ ਕੇਂਦਰ ਰਿਹਾ।