ਤਾਈਵਾਨ ਇਕ ਲੱਖ ਭਾਰਤੀਆਂ ਨੂੰ ਦੇਵੇਗਾ ਨੌਕਰੀਆਂ

0
163
ਤਾਈਵਾਨ ਇਕ ਲੱਖ ਭਾਰਤੀਆਂ ਨੂੰ ਦੇਵੇਗਾ ਨੌਕਰੀਆਂ
ਤਾਈਵਾਨ ਇਕ ਲੱਖ ਭਾਰਤੀਆਂ ਨੂੰ ਦੇਵੇਗਾ ਨੌਕਰੀਆਂ

ਨਵੀਂ ਦਿੱਲੀ : ਉਮਰਦਰਾਜ਼ ਨੌਜਵਾਨਾਂ ਦੀ ਵਧੀ ਅਬਾਦੀ ਕਾਰਨ ਕਈ ਦੇਸ਼ਾਂ ਦੀ ਨਜ਼ਰ ਭਾਰਤੀ ਹੁਨਰਮੰਦ ਮਜ਼ਦੂਰਾਂ ਤੇ ਨੌਜਵਾਨਾਂ ’ਤੇ ਹੈ। ਹਾਲੀਆ ਤਾਈਵਾਨ ਨੇ ਭਾਰਤ ਦੇ ਇਕ ਲੱਖ ਨੌਜਵਾਨ ਮਜ਼ਦੂਰਾਂ ਨੂੰ ਨੌਕਰੀ ਦੇਣ ਦੀ ਪੇਸ਼ਕਸ਼ ਕੀਤੀ ਹੈ। ਤਾਇਵਾਨ ’ਚ ਬੇਰੁਜ਼ਗਾਰੀ ਦਰ ਆਪਣੇ ਘੱਟ ਤੋਂ ਘੱਟ ਪੱਧਰ ’ਤੇ ਪਹੁੰਚ ਗਈ ਹੈ ਤੇ ਮੈਨੂਫੈਕਚਰਿੰਗ ਤੋਂ ਲੈ ਕੇ ਖੇਤੀ ਤੇ ਸਿਹਤ ਖੇਤਰ ਵਿਚ ਵੱਡੀ ਗਿਣਤੀ ’ਚ ਮਜ਼ਦੂਰਾਂ ਦੀ ਲੋੜ ਹੈ। ਸਰਕਾਰੀ ਸੂਤਰਾਂ ਮੁਤਾਬਕ ਅਗਲੇ ਮਹੀਨੇ ਭਾਰਤ ਤੇ ਤਾਈਵਾਨ ’ਚ ਨੌਕਰੀ ਨੂੰ ਲੈ ਕੇ ਸਮਝੌਤਾ ਹੋ ਸਕਦਾ ਹੈ, ਉਸ ਤੋਂ ਬਾਅਦ ਤਾਈਵਾਨ ਵਿਚ ਨੌਕਰੀ ਦਿੱਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਸਕਦੀ ਹੈ। ਤਾਇਵਾਨ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਸਾਲ 2025 ਤੱਕ ਤਾਈਵਾਨ ਦੀ 20 ਫ਼ੀਸਦੀ ਆਬਾਦੀ 80 ਸਾਲਾਂ ਦੀ ਹੋ ਜਾਵੇਗੀ। ਤਾਈਵਾਨ ਨੇ ਭਾਰਤ ਦੇ ਹੁਨਰਮੰਦ ਮਜ਼ਦੂਰਾਂ ਨੂੰ ਆਪਣੇ ਦੇਸ਼ ਦੇ ਮਜ਼ਦੂਰਾਂ ਦੇ ਬਰਾਬਰ ਤਨਖਾਹ ਤੇ ਬੀਮੇ ਵਰਗੀਆਂ ਸਾਰੀਆਂ ਸਹੂਲਤਾਂ ਦੇਣ ਦੀ ਪੇਸ਼ਕਸ਼ ਕੀਤੀ ਹੈ।