ਲੰਡਨ(ਏਜੰਸੀਆਂ) : 1985 ਅਤੇ 1988 ਦੇ ਵਿਚਕਾਰ ਰਾਜਕੁਮਾਰੀ ਡਾਇਨਾ ਨੇ ਲੰਡਨ ਦੇ ਆਲੇ-ਦੁਆਲੇ ਜੋ ਕਾਰ ਚਲਾਈ, ਉਸ ਨੂੰ ਬ੍ਰਿਟੇਨ ਦੇ ਸਿਲਵਰਸਟੋਨ ਰੇਸਿੰਗ ਸਰਕਟ ਵਿੱਚ ਇੱਕ ਨਿਲਾਮੀ ਵਿੱਚ ਰਾਹੀ 724,500 ਪੌਂਡ ਵਿੱਚ ਵੇਚਿਆ ਗਿਆ।
ਅਜਿਹਾ ਨਹੀਂ ਹੈ ਕਿ ਫੋਰਡ ਐਸਕਾਰਟ ਆਰ ਐੱਸ ਟਰਬੋ ਸੀਰੀਜ਼ 1(Ford Escort RS Turbo Series 1) ਇਕ ਐਕਸਕਲੂਸਿਵ ਮਾਡਲ ਸੀ, ਪਰ ਇਹ ਖਾਸ ਸੀ ਕਿਉਂਕਿ ਅਜਿਹੀ ਕਾਰ ਆਮ ਕਰਕੇ ਚਿੱਟੇ ਰੰਗ ਵਿਚ ਜਾਦੀ ਸੀ, ਪਰ ਸ਼ਾਹੀ ਪਰਿਵਾਰ ਦੇ ਪੁਲਿਸ ਮਾਈਂਡਰਾਂ ਨੇ ਡਾਇਨਾ ਲਈ ਵਿਸ਼ੇਸ ਕਰਕੇ ਕਾਲਾ ਕਰਵਾਇਆ ਸੀ।
ਰਾਜਕੁਮਾਰੀ ਨੂੰ ਅਕਸਰ ਚੇਲਸੀ ਅਤੇ ਕੇਨਸਿੰਗਟਨ ਜ਼ਿਲ੍ਹਿਆਂ ਵਿੱਚ ਕਾਰ ਚਲਾਉਂਦੇ ਹੋਏ ਦੇਖਿਆ ਜਾਂਦਾ ਸੀ ਅਤੇ ਫੋਰਡ ਨੂੰ ਵਾਪਸ ਭੇਜਣ ਤੋਂ ਪਹਿਲਾਂ 6,800 ਮੀਲ (10,943 ਕਿਲੋਮੀਟਰ) ਦਾ ਸਫ਼ਰ ਤੈਅ ਕੀਤਾ। ਇਸ ਕਾਰ ਦਾ ਖਰੀਦਦਾਰ ਕੋਈ ਗੁਪਤ ਰਹਿਣ ਵਾਲਾ ਬੰਦਾ ਹੈ
ਬੁੱਧਵਾਰ (31 ਅਗਸਤ) ਨੂੰ ਦੀ ਡਾਇਨਾ ਦੀ ਮੌਤ ਦੀ 25 ਵੀਂ ਵਰ੍ਹੇਗੰਢ ਹੈ ਉਸ ਦੀ ਮੋਤ ਪੈਰਿਸ ਦੀ ਇੱਕ ਸੁਰੰਗ ਵਿੱਚ ਕਾਰ ਦੇ ਹਾਦਸਾਗ੍ਰਸਤ ਹੋਣ ਕਾਰਨ ਹੋਈ ਸੀ ਜਦ ਕੁਝ ਪਤਰਕਾਰ ਮੋਟਰਸਾਈਕਲਾਂ ‘ਤੇ ਉਸ ਦਾ ਪਿੱਛਾ ਕਰ ਰਹੇ ਸਨ।