ਹੁਣ ਭਗਵੰਤ ਮਾਨ ਦੇ ਨੱਕ ਦਾ ਇਨਾਮ

0
596

ਬਠਿੰਡਾ: ਆਮ ਆਦਮੀ ਪਾਰਟੀ ਦੇ ਐੱਮ.ਪੀ. ਭਗਵੰਤ ਮਾਨ ਵਲੋਂ ਹਿੰਦੂ ਆਗੂਆਂ ਦੀ ਹੱਤਿਆ ਦੇ ਦੋਸ਼ ‘ਚ ਫੜੇ ਗਏ ਮੁਲਜ਼ਮ ਬ੍ਰਿਟਿਸ਼ ਨਾਗਰਿਕ ਜਗਤਾਰ ਸਿੰਘ ਜੌਹਲ ਦੇ ਹੱਕ ‘ਚ ਬਿਆਨ ਦੇਣਾ ਦੇ ਵਿਰੇਧ ਵਿੱਚ ਸ਼ਿਵ ਸੈਨਾ ਨੇ ਵੱਡਾ ਐਲਾਨ ਕੀਤਾ ਹੈ। ਇੱਕ ਹਿੰਦੀ ਅਖ਼ਬਾਰ ਮੁਤਾਬਕ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਯੋਗੇਸ਼ ਬਾਤਿਸ਼ ਨੇ ਐਲਾਨ ਕੀਤਾ ਕਿ ਭਗਵੰਤ ਮਾਨ ਦਾ ਨੱਕ ਵੱਢ ਕੇ ਲਿਆਉਣ ਵਾਲੇ ਨੂੰ ਸ਼ਿਵ ਸੈਨਾ ਪੰਜਾਬ ਵੱਲੋਂ 5 ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਇਸੇ ਤਰ੍ਹਾਂ ਸ਼ਿਵ ਸੈਨਾ ਮਾਲਵਾ ਜ਼ੋਨ ਇੰਚਾਰਜ ਵਿਜੈ ਸਿੰਗਲਾ ਨੇ ਐਲਾਨ ਕੀਤਾ ਕਿ ਮਾਨ ਨੂੰ ਜੁੱਤੀਆਂ ਦਾ ਹਾਰ ਪੁਆ ਕੇ ਪਿੰਡ ਦੀ ਫਿਰਨੀ ‘ਤੇ ਘੁੰਮਾਉਣ ਵਾਲੇ ਨੂੰ ਇਕ ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਯੋਗੇਸ਼ ਬਾਤਿਸ਼ ਦੇ ਪ੍ਰਧਾਨਗੀ ਵਿੱਚ ਆਗੂਆਂ ਦੀ ਹੋਈ ਮੀਟਿੰਗ ਵਿੱਚ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ‘ਤੇ ਉਂਗਲ ਚੁੱਕ ਕੇ ਸਾਬਤ ਕਰ ਦਿੱਤਾ ਕਿ ਆਪ ਤੇ ਇਸ ਦੇ ਆਗੂ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਆਗੂਆਂ ਨੇ ਜੱਗੀ ਜੌਹਲ ਦੇ ਹੱਕ ‘ਚ ਭਗਵੰਤ ਮਾਨ ਦੇ ਬਿਆਨ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ।

ਇਸ ਮੀਟਿੰਗ ਵਿੱਚ ਸ਼ਿਵ ਸੈਨਾ ਪੰਜਾਬ ਦੀ ਮੀਟਿੰਗ ਪ੍ਰਦੇਸ਼ ਪ੍ਰਧਾਨ ਯੋਗੇਸ਼ ਬਾਤਿਸ਼ ਦੀ ਪ੍ਰਧਾਨਗੀ ਹੇਠ ਹੋਈ ਜਿਸ ‘ਚ ਮਾਲਵਾ ਜ਼ੋਨ ਇੰਚਾਰਜ ਵਿਜੇ ਸਿੰਗਲਾ, ਜਨਰਲ ਸਕੱਤਰ ਗੌਰਵ ਸ਼ਰਮਾ, ਜ਼ਿਲ੍ਹਾ ਪ੍ਰਧਾਨ ਸੁਖਜੀਤ ਬਾਹੀਆ, ਬਲਰਾਮ ਸ਼ਰਮਾ, ਸਲਾਹਕਾਰ ਸਤਿੰਦਰ ਕੁਮਾਰ ਤੇ ਭਾਰਤ ਭੂਸ਼ਣ ਕਾਕਾ ਨੇ ਸ਼ਮੂਲੀਅਤ ਕੀਤੀ।