‘ਰੈਫਰੰਡਮ 2020’ ਕਰਵਾਉਣ ਵਾਲੇ ਦੇਸ਼ ਦੇ ਗੱਦਾਰ: ਜਾਗੀਰ ਕੌਰ

0
323

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਮਹਿਲਾ ਵਿੰਗ ਦੀ ਪ੍ਰਧਾਨ ਜਾਗੀਰ ਕੌਰ ਨੇ ‘ਰੈਫਰੰਡਮ 2020’ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇਸ ਨਾਲ ਕੋਈ ਤਾਲੁਕ ਨਹੀਂ। ਇਹ ਉਹੀ ਲੋਕ ਕਰ ਰਹੇ ਹਨ, ਜੋ ਦੇਸ਼ ਦੇ ਗੱਦਾਰ ਹਨ।

‘ਰੈਫਰੰਡਮ 2020’ ISIS ਦੀ ਸਾਜ਼ਿਸ਼

ਜਾਗੀਰ ਕੌਰ ਨੇ ਕਿਹਾ ਕਿ ਸਿੱਖਾਂ ਨੇ ਭਾਰਤ ਦੇਸ਼ ਨੂੰ ਆਜ਼ਾਦ ਕਰਾਇਆ। ਉਹ ਇਸ ਦਾ ਵਿਰੋਧ ਕਰਦੇ ਹਨ। ਇਹ ਸ਼੍ਰੋਮਣੀ ਦਲ ਦਾ ਏਜੰਡਾ ਨਹੀਂ। ਉਨ੍ਹਾਂ ਇਸ ਨੂੰ ਪਾਕਿਸਤਾਨ ਦੇ ISIS ਦੀ ਸਾਜ਼ਿਸ਼ ਦੱਸਿਆ।

ਮਹਿਤਾਬ ਗਿੱਲ ਕੈਪਟਨ ਦਾ ਹੀ ਬੰਦਾ

ਮਹਿਤਾਬ ਗਿੱਲ ਨੂੰ ਲੋਕਪਾਲ ਬਣਾਉਣ ਬਾਰੇ ਜਾਗੀਰ ਕੌਰ ਨੇ ਕਿਹਾ ਕਿ ਲੋਕਪਾਲ ਦਾ ਅਹੁਦਾ ਨਿਰਪੱਖ ਹੋਣਾ ਚਾਹੀਦਾ ਹੈ। ਜੇ ਕੋਈ ਸਰਕਾਰ ਆਪਣੇ ਵਰਕਰ ਨੂੰ ਲੋਕਪਾਲ ਬਣਾਏਗੀ ਤਾਂ ਉਹ ਨਿਰਪੱਖ ਨਹੀਂ ਹੋਏਗਾ। ਉਨ੍ਹਾਂ ਕਿਹਾ ਕਿ ਮਹਿਤਾਬ ਗਿੱਲ ਅਮਰਿੰਦਰ ਸਿੰਘ ਦਾ ਹੀ ਬੰਦਾ ਹੈ।