ਹਾਂਗਕਾਂਗ ਸਬੰਧੀ ਕੌਮੀ ਸੁਰੱਖਿਆ ਬਿੱਲ ਚੀਨੀ ਨੈਸ਼ਨਲ ਕਮੇਟੀ ਅੱਗੇ ਪੇਸ਼

0
634

ਹਾਂਗਕਾਂਗ(ਪਚਬ): ਹਾਂਗਕਾਂਗ ਸਮੇਤ ਦੁਨੀਆਂ ਭਰ ਵਿਚ ਚਰਚਾ ਦਾ ਵਿਸ਼ਾ ਬਣੇ ਹਾਂਗਕਾਂਗ ਸਬੰਧੀ ਕੌਮੀ ਸੁਰੱਖਿਆ ਬਿੱਲ ਦਾ ਖਰੜਾ ਅੱਜ ਬੀਜਿੰਗ ਵਿਖੇ ਚੱਲ ਰਹੀ ਨੈਸ਼ਨਲ ਪੀਪਲਜ਼ ਕਾਂਗਰਸ ਸਟੈਡਿੰਗ ਕਮੇਟੀ ਅੱਗੇ ਪੇਸ਼ ਕਰ ਦਿਤਾ ਗਿਆ। ਹੁਣ ਇਸ ਤੇ ਕਮੇਟੀ ਵਿੱਚ ਵਿਚਾਰ ਚਰਚਾ ਹੋਵੇਗੀ। ਚੀਨੀ ਖਬਰ ਏਜੰਸੀ ਯਿਨਹੂਆ ਅਨੁਸਾਰ ਇਸ ਬਿੱਲ ਰਾਹੀ ਹਾਂਗਕਾਂਗ ਵਿਚ ਚੀਨ ਵਿਰੋਧੀ ਹੋਣ ਵਾਲੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਲਈ ਸਜ਼ਾ ਅਤੇ ਉਸ ਦੀ ਪ੍ਰਕਿਰਿਆ ਨਿਸ਼ਚਤ ਕੀਤੀ ਜਾਵੇਗੀ। ਇਹ ਮੀਟਿੰਗ ਸ਼ਨਿਚਰਵਾਰ ਤੱਕ ਚੱਲੇਗੀ। ਪਹਿਲਾਂ ਇਹ ਬਿੱਲ ਦਾ ਤਾਜ਼ਾ ਸੈਸ਼ਨ ਵਿੱਚ ਰੱਖਣਾ ਮੀਟਿੰਗ ਦੇ ਏਜੰਡੇ ਵਿਚ ਨਹੀ ਸੀ ਪਰ ਫਿਰ ਆਖਰੀ ਸਮੇਂ ਇਸ ਨੂੰ ਏਜੰਡੇ ਵਿਚ ਜੋੜਿਆ ਗਿਆ ਕਿੳਂ ਜੋ ਚੀਨੀ ਸਰਕਾਰ ਦੁਨੀਆਂ ਭਰ ਦੇ ਵਿਰੋਧ ਦੇ ਬਾਵਜੂਦ ਜਲਦ ਤੋ ਜਲਦ ਇਸ ਕਾਨੂੰਨ ਨੂੰ ਅਮਲ ਵਿਚ ਲਿਆਉਣਾ ਚਹੁੰਦੀ ਹੈ।