ਗੁਰੂ ਨਾਨਕ ਦੇਵ ਜੀ ਸਬੰਧੀ ਰੇਡੀਓ ਪ੍ਰੋਗਰਾਮ ਬਣਾਉਣ ਵਾਲੀ ਟੀਮ ਦਾ ਸਨਮਾਨ

0
908

ਹਾਂਗਕਾਂਗ(ਪਚਬ):ਗੁਰਦੁਆਰਾ ਖਾਲਸਾ ਦੀਵਾਨ ਹਾਂਗਕਾਂਗ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਾਂਗਕਾਂਗ ਦੇ ਸਰਕਾਰੀ ਰੇਡੀਓ R.T. H.K. ਤੇ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ਤੇ ਆਧਾਰਿਤ ਹੋਏ ਰੇਡੀਓ ਪ੍ਰੋਗਰਾਮ “ਕਲ ਤਾਰਨ ਗੁਰ ਨਾਨਕ ਆਇਆ” ਦੀ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆI ਇਸ ਪ੍ਰੋਗਰਾਮ ਵਿਚ ਗੁਰਮੇਲ ਸਿੰਘ ਨਿਆਮਤਪੁਰੀ ਨੇ ਪ੍ਰੋਡੀਊਸਰ ਅਤੇ ਕੋਆਡੀਨੇਟਰ ਦੀ ਸੇਵਾ ਨਿਭਾਅ ਕੇ ਅਹਿਮ ਭੂਮਿਕਾ ਨਿਭਾਈ I ਸੁਰਚਨਾ ਕੌਰ ਨੇ ਲੇਖਕਾਂ, ਬੀਬੀ ਚਿਤਰਾ ਸਿਵਾਕੁਮਾਰ ਨੇ ਟੈਕਨੀਕਲ ਪ੍ਰੋਡੀਊਸਰ, ਇਰਵਨਦੀਪ ਕੌਰ, ਸ਼ਰਨਜੀਤ ਸਿੰਘ, ਪ੍ਰਭਸ਼ਰਨ ਕੌਰ, ਇੰਦਰਜੀਤ ਸਿੰਘ, ਗੁਰਅੰਮ੍ਰਿਤਾ ਕੌਰ, ਤਰਨਵੀਰ ਸਿੰਘ, ਦੀਪ ਸਿੰਘ ਵਿਨੜ, ਸੁਰਜਨ ਸਿੰਘ, ਕਰਮਜੀਤ ਕੌਰ, ਗੁਰਅਸੀਸ ਕੌਰ, ਸਿਮਰਪ੍ਰੀਤ ਕੌਰ ਪੰਜੇਟਾ, ਸੁਰਸ਼ਰਨ ਕੌਰ, ਅਸ਼ਮੀਤ ਕੌਰ ਅਤੇ ਮਨਸੀਰਤ ਕੌਰ ਨੇ ਪ੍ਰੋਗਰਾਮ ਨੂੰ ਬਹੁਤ ਸੁਚੱਜੇ ਢੰਗ ਨਾਲ ਸਰੋਤਿਆਂ ਸਾਹਮਣੇ ਪੇਸ਼ ਕੀਤਾ I ਸਾਬਕਾ ਪ੍ਰਧਾਨ ਭਾਈ ਨਰਿੰਦਰ ਸਿੰਘ ਬ੍ਰਹਮਪੁਰਾ, ਸਾਬਕਾ ਸਕੱਤਰ ਭਾਈ ਜਸਕਰਨ ਸਿੰਘ ਵਾਂਦਰ, ਸਕੱਤਰ ਭਾਈ ਜਗਰਾਜ ਸਿੰਘ ਅਤੇ ਮਨਜਿੰਦਰ ਸਿੰਘ ਨੇ ਇਸ ਪ੍ਰੋਗਰਾਮ ਵਿਚ ਅਪਣਾ ਬਹੁਮੁੱਲਾ ਯੋਗਦਾਨ ਪਾਇਆ I ਪ੍ਰਧਾਨ ਭਾਈ ਸੁੱਖਾ ਸਿੰਘ ਗਿੱਲ, ਭਾਈ ਗੁਰਦੇਵ ਸਿੰਘ ਗਾਲਬ, ਮੀਤ ਪ੍ਰਧਾਨ ਭਾਈ ਗੁਲਬੀਰ ਸਿੰਘ ਬੱਤਰਾ, ਬੋਰਡ ਮੈਂਬਰ ਭਾਈ ਬਲਜੀਤ ਸਿੰਘ ਚੋਹਲਾ ਸਾਹਿਬ, ਬੋਰਡ ਮੈਂਬਰ ਭਾਈ ਅਮਰਜੀਤ ਸਿੰਘ ਸਿੱਧੂ, ਬੋਰਡ ਮੈਂਬਰ ਭਾਈ ਗੁਰਨਾਮ ਸਿੰਘ ਸ਼ਾਹਪੁਰ ਅਤੇ ਭਾਈ ਬਲਜੀਤ ਕਾਕੜ ਤਾਰੀਨ ਅਤੇ ਹੋਰ ਪਤਵੰਤੇ ਸੱਜਣ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਏI