ਹਾਂਗਕਾਂਗ ਦੀ ਸੰਗਤ ਵਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਸਥਾਪਨਾ

0
1235

ਹਾਂਗਕਾਂਗ (ਜੰਗ ਬਹਾਦਰ ਸਿੰਘ)-ਹਾਂਗਕਾਂਗ ਦੀ ਸੰਗਤ ਵਲੋਂ ਤੁੰਗ ਚੁੰਗ ਇਲਾਕੇ ਦੇ ਮਾ ਵਾਨ ਨਿਊ ਵਿਲੇਜ਼ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਸਥਾਪਨਾ ਕੀਤੀ ਗਈ। ਤੁੰਗ ਚੁੰਗ ਇਲਾਕੇ ਦੀ ਸੰਗਤ ਵਲੋਂ ਕਰੀਬ 10 ਸਾਲਾਂ ਤੋਂ ਇਸ ਇਲਾਕੇ ਵਿਚ ਗੁਰਦੁਆਰਾ ਸਾਹਿਬ ਦੀ ਸਥਾਪਨਾ ਦੀਆਂ ਨਿਰੰਤਰ ਕੋਸ਼ਿਸ਼ਾਂ ਜਾਰੀ ਸਨ ਅਤੇ ਸੰਗਤ ਨੇ 120 ਸਾਲਾਂ ਬਾਅਦ ਹਾਂਗਕਾਂਗ ਵਿਚ ਇਹ ਦੂਸਰਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਕਰਕੇ ਇਤਿਹਾਸ ਦੀ ਸਿਰਜਣਾ ਕੀਤੀ। ਹੈੱਡ ਗ੍ਰੰਥੀ ਗਿਆਨੀ ਕਰਨਵੀਰ ਸਿੰਘ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਗੁਰਬਾਣੀ ਕਥਾ ਵਿਚਾਰਾਂ ਨਾਲ ਨਿਹਾਲ ਕੀਤਾ। ਗੁਰਦੁਆਰਾ ਸਹਿਬ ਦੀ ਸਥਾਪਨਾ ਮੌਕੇ ਭਾਰੀ ਗਿਣਤੀ ਵਿੱਚ ਇਕੱਤਰ ਹੋਇਆ ਸੰਗਤਾਂ ਵਿੱਚ ਜਿੱਥੇ ਵਿਸ਼ੇਸ਼ ਖੁਸ਼ੀ ਤੇ ਉਤਸ਼ਾਹ ਦਿਖਾਈ ਦੇ ਰਿਹਾ ਸੀ, ਉਥੇ ਇਸ ਇਲਾਕੇ ਵਿੱਚ ਵੱਸਦੇ ਗੋਰੇ, ਚੀਨੇ ਤੇ ਹੋਰ ਭਾਰੀਚੇਰੇ ਵੱਲੋਂ ਸੰਗਤ ਨੂੰ ਵਧਾਈਆ ਦੇਣ ਦੇ ਨਾਲ ਸਿਹਯੋਗ ਵੀ ਦਿੱਤਾ ਗਿਆ।